ਵੱਡੀ ਘਟਨਾ : Himachal ਤੋਂ ਮਿਲੀ Punjab ਦੀ ਕੁੜੀ ਦੀ ਲਾਸ਼, ਜਾਣੋ ਪੂਰੀ ਖ਼ਬਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਦੇ ਮੁਬਾਰਕਪੁਰ ਭਰਵਾਈ ਨੈਸ਼ਨਲ ਹਾਈਵੇਅ ਦੀ ਸਾਈਡ 'ਤੇ ਇੱਕ ਅਣਪਛਾਤੀ ਕੁੜੀ ਦੀ ਲਾਸ਼ ਮਿਲੀ ਹੈ। ਜਿਸ ਦੀ ਪਛਾਣ ਪੰਜਾਬ ਦੇ ਫਿਲੌਰ ਦੀ ਰਹਿਣ ਵਾਲੀ ਦੇ ਰੂਪ 'ਚ ਹੋਈ ਹੈ । ਪਰਿਵਾਰਿਕ ਮੈਬਰਾਂ ਵਲੋਂ ਲਾਸ਼ ਦੀ ਸ਼ਨਾਖਤ ਕਰਨ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ । ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਮ੍ਰਿਤਕ ਦੀ ਪਛਾਣ ਲਾਸ਼ ਦੇ ਕੋਲ ਫੋਨ 'ਚੋ ਮਿਲੀ ਸਿਮ ਨੰਬਰ ਤੋਂ ਹੋਈ ਹੈ ,ਹਾਲਾਂਕਿ ਫੋਨ 'ਤੇ ਪੈਟਰਨ ਲਾਕ ਹੋਣ ਕਾਰਨ ਕੁਝ ਬਰਾਮਦ ਨਹੀ ਹੋਇਆ । ਪਰਿਵਾਰਿਕ ਮੈਬਰਾਂ ਨੇ ਪੁਲਿਸ ਨੂੰ ਕਿਹਾ ਕਿ ਕੁੜੀ ਆਪਣੀ ਮਾਂ ਨੂੰ ਬੋਲ ਕੇ ਆਈ ਸੀ ਕਿ ਉਹ ਆਪਣੀ ਸਹੇਲੀ ਦੇ ਵਿਆਹ 'ਤੇ ਜਾ ਰਹੀ ਹੈ ਤੇ 2 ਦਿਨ ਬਾਅਦ ਘਰ ਵਾਪਸ ਆ ਜਾਵੇਗੀ। ਇਸ ਘਟਨਾ ਦੀ ਸੂਚਨਾ ਕੌਂਸਲਰ ਜਸਪਾਲ ਸਿੰਘ ਨੇ ਪਰਿਵਾਰਿਕ ਮੈਬਰਾਂ ਨੂੰ ਦਿੱਤੀ ਕਿ ਉਨ੍ਹਾਂ ਦੀ ਧੀ ਦੀ ਲਾਸ਼ ਹਿਮਾਚਲ ਤੋਂ ਬਰਾਮਦ ਹੋਈ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।