ਵੱਡੀ ਵਾਰਦਾਤ : ਪਿਓ ਨੇ ਪਲਾਟ ਖ਼ਾਤਰ ਆਪਣੇ ਹੀ ਪੁੱਤ ਦਾ ਕਰਵਾਇਆ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਪਿਓ ਨੇ 40 ਲੱਖ ਰੁਪਏ ਦੇ ਪਲਾਟ ਪਿੱਛੇ 3 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੇ ਪੁੱਤ ਦਾ ਕਤਲ ਕਰਵਾ ਦਿੱਤਾ ਤੇ ਇਸ ਦੌਰਾਨ ਬਾਅਦ ਕਤਲ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ । ਪੁਲਿਸ ਨੇ ਦੋਸ਼ੀ ਪਿਤਾ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ । ਹੁਣ ਪੁਲਿਸ ਟੀਮ ਵਲੋਂ ਕਤਲ ਦੀ ਵਾਰਦਾਤ ਅੰਜਾਮ ਦੇਣ ਵਾਲੇ 4 ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਹਰਪਾਲ ਦੀ ਲਾਸ਼ ਥਾਣਾ ਦੇਵਰਨੀਆਂ ਦੇ ਭੋਪਤਪੁਰ ਕੋਲ ਸੜਕ ਕਿਨਾਰੇ ਮਿਲੀ ਸੀ।

ਪੁਲਿਸ ਨੇ ਘਟਨਾ ਨੂੰ ਹਾਦਸਾ ਮੰਨਦਿਆਂ ਪੋਸਟਮਾਰਟਮ ਕਰਵਾਇਆ । ਉੱਥੇ ਹੀ ਮ੍ਰਿਤਕ ਦੀ ਪਤਨੀ ਗੀਤਾ ਨੇ ਇਸ ਮਾਮਲੇ ਸਬੰਧੀ 4 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ਼ ਕਰਵਾਇਆ । ਜਦੋ ਪੁਲਿਸ ਵਲੋਂ ਇਸ ਘਟਨਾ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਤਲ ਦੇ ਪਿੱਛੇ ਪਲਾਟ ਸੀ। ਜਿਸ ਨੂੰ ਮ੍ਰਿਤਕ ਤੇ ਉਸ ਦਾ ਪਿਤਾ ਵੇਚਣਾ ਚਾਹੁੰਦੇ ਸਨ। ਇਸ ਕਾਰਨ ਹੀ ਪਿਤਾ ਨੇ ਆਪਣੇ ਪੁੱਤ ਨੂੰ ਮਾਰਨ ਦੀ ਸਾਜਿਸ਼ ਰਚੀ ਤੇ 3 ਲੱਖ ਰੁਪਏ ਦੀ ਸੁਪਾਰੀ ਦਿੱਤੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।