ਵੱਡੀ ਵਾਰਦਾਤ : ਦਾਜ ਨਾ ਦੇਣ ‘ਤੇ ਸਹੁਰਿਆਂ ਨੇ ਜ਼ਿੰਦਾ ਸਾੜੀ ਨੂੰਹ ਤੇ ਪੋਤਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਪਿੰਡ ਬੁਰਜ ਵਿਖੇ ਦਾਜ ਨਾ ਦੇਣ 'ਤੇ ਸਹੁਰਿਆਂ ਵਲੋਂ ਨੂੰਹ ਨੂੰ ਜ਼ਿੰਦਾ ਸਾੜ ਦਿੱਤਾ। ਇਸ ਮਾਮਲੇ 'ਚ ਪੁਲਿਸ ਨੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਤੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬਠਿੰਡਾ ਦੇ ਪਿੰਡ ਚੱਕ ਹੀਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਪਵਨਦੀਪ ਕੌਰ ਦਾ ਵਿਆਹ 6 ਸਾਲ ਪਹਿਲਾਂ ਹਰਪ੍ਰੀਤ ਸਿੰਘ ਪਿੰਡ ਬੁਰਜ ਨਾਲ ਹੋਇਆ ਸੀ। ਮ੍ਰਿਤਕਾ ਦਾ ਇੱਕ ਪੁੱਤ ਹੀ ਹੈ , ਜੋ ਕਿ 10 ਮਹੀਨਿਆਂ ਦਾ ਸੀ ।

ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਸਹੁਰਾ ਪਰਿਵਾਰ ਹਰ ਸਮੇ ਉਨ੍ਹਾਂ ਦੀ ਕੁੜੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ , ਜਦਕਿ ਉਨ੍ਹਾਂ ਨੇ ਵਿਆਹ ਮੌਕੇ ਪੈਸੇ ਲਗਾ ਕੇ ਧੂਮ- ਧਾਮ ਨਾਲ ਕੀਤਾ ਸੀ। ਅੱਜ ਦਾਜ ਨਾ ਦੇਣ ਦੇ ਕਾਰਨ ਕੁੜੀ ਦੇ ਸਹੁਰਿਆਂ ਵਲੋਂ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ।ਜਿਸ ਤੋਂ ਬਾਅਦ ਪਵਨਦੀਪ ਕੌਰ ਦਾ ਪਤੀ ਹਰਪ੍ਰੀਤ ਸਿੰਘ ਦੋਵੇਂ ਮਾਂ ਪੁੱਤ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਲਿਆਇਆ, ਜਿੱਥੇ ਡਾਕਟਰਾਂ ਵੱਲੋ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਰਸਤੇ ਵਿੱਚ ਬੱਚੇ ਦੀ ਮੌਤ ਹੋ ਗਈ ,ਜਦਕਿ ਪਵਨਦੀਪ ਕੌਰ ਨੇ ਹਸਪਤਾਲ ਪਹੁੰਚੇ ਹੀ ਦਮ ਤੋੜ ਦਿੱਤਾ।