ਸ਼ਰਮਨਾਕ ਘਟਨਾ : ਸ਼ਿਮਲਾ ਦੀ ਕੁੜੀ ਨਾਲ ਹੋਇਆ ਗੈਂਗਰੇਪ, 1 ਦੋਸ਼ੀ ਕਾਬੂ ,1 ਫਰਾਰ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ 'ਚ ਸ਼ਿਮਲਾ ਦੀ ਰਹਿਣ ਵਾਲੀ ਕੁੜੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਮਾਮਲੇ 'ਚ ਪੁਲਿਸ ਨੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇੱਕ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇੱਕ ਦੋਸ਼ੀ ਦੀ ਪਛਾਣ ਸੰਨੀ ਦੇ ਰੂਪ 'ਚ ਹੋਈ ਹੈ ,ਉਹ 4 ਦਿਨ ਪਹਿਲਾਂ ਪੀੜਤ ਨੂੰ ਘੁੰਮਣ ਦੇ ਬਹਾਨੇ ਸੈਕਟਰ 39 ਆਪਣੇ ਦੋਸਤ ਘਰ ਲੈ ਗਿਆ। ਇੱਥੇ ਆਪਣੇ ਦੋਸਤ ਪਰਵਿੰਦਰ ਨਾਲ ਮਿਲ ਕੇ ਸੰਨੀ ਨੇ ਪੀੜਤ ਨਾਲ ਬਲਾਤਕਾਰ ਕੀਤਾ । ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਨਾਲ ਆਈਆਂ ਕੁੜੀਆਂ ਨੌਕਰੀ ਲਈ ਮੁਹਾਲੀ ਆਈਆਂ ਸੀ ਤੇ ਮੁਹਾਲੀ 'ਚ ਹੀ ਕਿਰਾਏ 'ਤੇ ਰਹਿ ਰਹੀਆਂ ਸੀ। ਦੋਸ਼ੀਆਂ ਨੇ 4 ਦਿਨ ਤੱਕ ਪੀੜਤ ਨਾਲ ਗੈਂਗਰੇਪ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦੋਸ਼ੀ ਸੰਨੀ ਦੀ ਭਾਲ ਕੀਤੀ ਜਾ ਰਹੀ ਹੈ ।