ਵੱਡੀ ਵਾਰਦਾਤ : ਪੇਪਰ ਦੇਣ ਗਈ ਕੁੜੀ ਦੀ ਖੇਤਾਂ ‘ਚੋ ਮਿਲੀ ਲਾਸ਼ , ਇਲਾਕੇ ‘ਚ ਫੈਲੀ ਸਨਸਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਖੇਤ 'ਚੋ ਨਾਬਾਲਗ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਕੁੜੀ ਤਾਜਪੁਰ ਇਲਾਕੇ ਦੀ ਰਹਿਣ ਵਾਲੀ ਹੈ, ਜੋ ਪੇਪਕ ਦੇਣ ਲਈ ਸਕੂਲ ਗਈ ਸੀ ਤੇ ਲਾਪਤਾ ਹੋ ਗਈ। ਅੱਜ ਸਵੇਰੇ ਜਦੋ ਲੋਕ ਸੈਰ ਕਰ ਰਹੇ ਸੀ ਤਾਂ ਊਨਾ ਨੂੰ ਖੇਤਾਂ 'ਚ ਇੱਕ ਕੁੜੀ ਦੀ ਲਾਸ਼ ਪਈ ਗੋਈ ਸੀ। ਇਸ ਤੋਂ ਬਾਅਦ ਰਾਹਗੀਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।