ਵੱਡੀ ਵਾਰਦਾਤ : ਪੋਤੇ ਨੇ ਆਪਣੀ ਹੀ ਦਾਦੀ ਦਾ ਕੀਤੀ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਪੋਤੇ ਨੇ ਆਪਣੀ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਬੱਗਾ ਕਲਾਂ ਵਿਖੇ ਇੱਕ ਪੋਤੇ ਵਲੋਂ ਆਪਣੀ ਦਾਦੀ ਦਾ ਕਤਲ ਕੀਤਾ ਗਿਆ । ਪੁਲਿਸ ਟੀਮ ਵਲੋਂ ਕੀਤੀ ਜਾਂਚ ਦੌਰਾਨ ਇਸ ਕਤਲ ਦੀ ਵਜ੍ਹਾ ਸਾਹਮਣੇ ਆਈ ਕਿ ਦੋਸ਼ੀ ਨੌਜਵਾਨ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ ਤੇ ਉਸ ਦੇ ਕਿਸੇ ਦੋਸਤ ਨੇ ਕਿਹਾ ਕਿ ਉਸ ਦੀ ਦਾਦੀ ਵਿਦੇਸ਼ ਜਾਣ ਵਿੱਚ ਰੁਕਾਵਟ ਬਣ ਰਹੀ ਹੈ। ਜਿਸ ਕਰਕੇ ਮੁੰਡੇ ਨੇ ਆਪਣੀ ਦਾਦੀ ਦਾ ਸ੍ਰੀ ਸਾਹਿਬ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ।ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।