ਵੱਡੀ ਘਟਨਾ : ਤੇਲ ਟੈਕਰ ‘ਚ ਜ਼ਬਰਦਸਤ ਧਮਾਕਾ, 19 ਲੋਕਾਂ ਦੀ ਮੌਤ, ਕਈ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਇੱਕ ਸੁਰੰਗ 'ਚ ਤੇਲ ਟੈਕਰ 'ਚ ਧਮਾਕਾ ਹੋਣ ਕਾਰਨ 19 ਲੋਕਾਂ ਦੀ ਮੌਤ ਹੋ ਗਈ,ਜਦਕਿ ਕਈ ਲੋਕ ਜਖ਼ਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਸਲੰਗ ਸੁਰੰਗ, ਜੋ ਕਾਬੁਲ ਤੋਂ 80 ਮਿਲ ਉਤਰ 'ਚ ਹੈ । ਇਹ ਸੁਰੰਗ ਸੋਵੀਅਤ ਹਮਲੇ ਵਿੱਚ ਸਹਾਇਤਾ ਲਈ 1960 'ਚ ਬਣਾਈ ਗਈ ਸੀ। ਪ੍ਰਵਾਨ ਪ੍ਰਾਂਤ ਦੇ ਬੁਲਾਰੇ ਅਨੁਸਾਰ ਸੁਰੰਗ ਧਮਾਕੇ 'ਚ ਔਰਤਾਂ ਤੇ ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕੁਝ ਲੋਕ ਮਲਬੇ ਹੇਠ ਦੱਬੇ ਹੋਏ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਮਰਨ ਵਾਲਿਆਂ ਦੀ ਹਾਲੇ ਕੋਈ ਪਛਾਣ ਨਹੀ ਹੋਈ ਹੈ ।

More News

NRI Post
..
NRI Post
..
NRI Post
..