ਵੱਡੀ ਵਾਰਦਾਤ : ਪਤਨੀ ਨੂੰ ਮਾਰ ਲੋਹਾ ਕੱਟਣ ਵਾਲੀ ਮਸ਼ੀਨ ਨਾਲ ਕੀਤੇ 12 ਟੁੱਕੜੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੀ ਦਿਨੀਂ ਦਿੱਲੀ 'ਚ ਸ਼ਰਧਾ ਦਾ ਆਫਤਾਬ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਇਸ ਤਰਾਂ ਦਾ ਹੁਣ ਇੱਕ ਮਾਮਲਾ ਝਾਰਖੰਡ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ 22 ਸਾਲਾ ਔਰਤ ਦਾ ਕਤਲ ਕਰਨ ਤੋਂ ਬਾਅਦ ਪਤੀ ਤੇ ਉਸ ਦੇ ਪਰਿਵਾਰਿਕ ਮੈਬਰਾਂ ਨੇ ਮਿਲ ਕੇ ਲਾਸ਼ ਦੇ ਲੋਹਾ ਕੱਟਣ ਵਾਲੀ ਮਸ਼ੀਨ ਨਾਲ 12 ਟੁੱਕੜੇ ਕੀਤੇ ਤੇ ਫਿਰ ਉਨ੍ਹਾਂ ਟੁੱਕੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ।

ਦੱਸਿਆ ਜਾ ਰਿਹਾ ਕਿ ਔਰਤ ਰਾਬਿਤਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਪਰਿਵਾਰਿਕ ਮੈਬਰਾਂ ਨੂੰ ਕਾਬੂ ਕੀਤਾ ਹੈ । ਜਿਨ੍ਹਾਂ ਦੀ ਪਛਾਣ ਦਿਲਦਾਰ , ਬੇਟੀ ਸ਼ਰੇਜਾ, ਮੁਸਤਕੀਮ ਦੇ ਦੂਜੇ ਬੇਟੇ ਆਮਿਰ ਅੰਸਾਰੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਅਨੁਸਾਰ 22 ਸਾਲਾ ਰਾਬਿਤਾ ਦਾ ਦਿਲਦਾਰ ਨਾਲ ਕਈ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸੀ। ਦੋਵਾਂ ਨੇ ਦੁਬਾਰਾ ਵਿਆਹ ਕਰਵਾਈਆਂ ਸੀ ।

ਦਿਲਦਾਰ ਪਹਿਲਾਂ ਹੀ ਵਿਆਹਿਆ ਹੋਇਆ ਸੀ । ਇਸ ਕਾਰਨ ਦਿਲਦਾਰ ਨੇ ਪਰਿਵਾਰਿਕ ਮੈਬਰ ਵਿਆਹ ਤੋਂ ਨਾਖੁਸ਼ ਸੀ । ਪਰਿਵਾਰਿਕ ਮੈਬਰਾਂ ਨਾਖੁਸ਼ ਹੋਣ ਕਾਰਨ ਦਿਲਦਾਰ ਰਾਬਿਤਾ ਨੂੰ ਕਿਰਾਏ ਦੇ ਮਕਾਨ 'ਚ ਲੈ ਗਿਆ । ਮਕਾਨ ਮਾਲਕ ਹੇਮਤੀ ਨੇ ਦੱਸਿਆ ਕਿ ਦਿਲਦਾਰ ਪਹਿਲਾਂ ਹੀ ਮਕਾਨ ਦਾ ਕਿਰਾਏ 2 ਹਜ਼ਾਰ ਰੁਪਏ ਦੇ ਚੁੱਕਾ ਸੀ। ਕੁੜੀ 5 ਦਿਨ ਕਿਰਾਏ ਦੇ ਘਰ ਰਹੀ ਸੀ । ਇਸ ਤੋਂ ਬਾਅਦ ਦਿਲਦਾਰ ਉਸ ਨੂੰ ਕਿੱਥੇ ਹੋਰ ਲੈ ਗਿਆ ।

ਕੁਝ ਦਿਨ ਬਾਅਦ ਦਿਲਦਾਰ ਦੀ ਮਾਂ ਰਾਬਿਤਾ ਨੂੰ ਆਪਣੇ ਭਰਾ ਘਰ ਲੈ ਗਈ । ਜਿੱਥੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਦੇ ਲੋਹਾ ਕੱਟਣ ਵਾਲੀ ਮਸ਼ੀਨ ਨਾਲ 12 ਟੁੱਕੜੇ ਕਰ ਦਿੱਤੇ। ਪੁਲਿਸ ਨੂੰ ਇੱਕ ਉਂਗਲੀ , ਕਮਰ, ਹੱਥ ਦੇ ਹੋਰ ਵੀ ਅੰਗ ਮਿਲੇ ਹਨ । ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਪੁਲਿਸ ਨੇ ਦਿਲਦਾਰ ਦੇ ਮਾਮੇ ਮੁਹੰਮਦ ਨੂੰ ਕਾਬੂ ਕੀਤਾ ਹੈ, ਤਲਾਸ਼ੀ ਦੌਰਾਨ ਘਰੋਂ ਕਤਲ 'ਚ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਹੋ ਗਏ ਹਨ ।