ਵੱਡੀ ਵਾਰਦਾਤ : ਸ਼ਰਧਾ ਵਾਂਗ ਇੱਕ ਹੋਰ ਕੁੜੀ ਨੂੰ ਮਿਲੀ ਪਿਆਰ ਦੀ ਸਜ਼ਾ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਸ਼ਰਧਾ ਵਾਕਰ ਮਾਮਲੇ ਦੀ ਤਰਾਂ ਇੱਕ ਹੋਰ ਕੁੜੀ ਨੂੰ ਪਿਆਰ ਦੀ ਸਜ਼ਾ ਮਿਲੀ ਹੈ। ਇਸ ਕਤਲਕਾਂਡ ਨੇ ਪੁਲਿਸ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ । ਦੱਸਿਆ ਜਾ ਰਿਹਾ ਬਾਬਾ ਹਰਿਦਾਸ ਨਗਰ 'ਚ ਕੁੜੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਫਰੀਜ਼ਰ 'ਚ ਛੁਪਾ ਦਿੱਤੀ ਗਈ । ਕੁੜੀ ਦੇ ਮੁੰਡੇ ਨਾਲ 5 ਸਾਲ ਤੋਂ ਸਬੰਧ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸਾਹਿਲ ਦੇ ਰੂਪ 'ਚ ਹੋਈ ਹੈ ।

ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਦੋਸ਼ੀ ਮੁੰਡੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸਾਹਿਲ ਦੀ ਹਾਲ ਹੀ 'ਚ ਮੰਗਣੀ ਹੋਈ ਸੀ ਤੇ ਉਸ ਦਾ ਵਿਆਹ 11 ਫਰਵਰੀ ਨੂੰ ਤੈਅ ਹੋਇਆ ਸੀ। ਦੋਸ਼ੀ ਨੇ ਬਿਨਾਂ ਕਿਸੇ ਨੂੰ ਦੱਸੇ ਵਿਆਹ ਕਰਵਾ ਲਿਆ ਸੀ। ਪੁੱਛਗਿੱਛ 'ਚ ਦੋਸ਼ੀ ਸਾਹਿਲ ਨੇ ਕਿਹਾ ਕਿ ਉਸ ਨੇ ਪਹਿਲਾਂ ਕਾਰ 'ਚ ਕੁੜੀ ਦਾ ਗਲਾ ਘੁੱਟਿਆ ਤੇ ਬਾਅਦ 'ਚ ਉਸ ਦੀ ਲਾਸ਼ ਨੂੰ ਇੱਕ ਢਾਬੇ ਦੇ ਫਰੀਜ਼ਰ 'ਚ ਛੁਪਾ ਦਿੱਤਾ।

ਜਾਣਕਾਰੀ ਅਨੁਸਾਰ ਕੁੜੀ ਸਾਹਿਲ ਦੇ ਵਿਆਹ ਕਰਵਾਉਣ ਤੋਂ ਨਾਰਾਜ਼ ਸੀ ਤੇ ਉਸ ਨੇ ਸਾਹਿਲ ਨੂੰ ਆਪਣੇ ਮਾਪਿਆਂ ਨਾਲ ਗੱਲ ਕਰਨ ਲਈ ਕਿਹਾ ਸੀ , ਹਾਲਾਂਕਿ ਸਾਹਿਲ ਗੱਲ ਕਰਨ ਲਈ ਤਿਆਰ ਨਹੀ ਸੀ। ਜਿਸ ਕਾਰਨ ਦੋਵਾਂ 'ਚ ਲੜਾਈ ਹੁੰਦੀ ਰਹਿੰਦੀ ਸੀ । ਬੀਤੀ ਦਿਨੀਂ ਸਾਹਿਲ ਨੇ ਕੁੜੀ ਨੂੰ ਮਿਲਣ ਲਈ ਬੁਲਾ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਫਤਾਬ ਨੇ ਹੀ ਸ਼ਰਧਾ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰਕੇ ਫਰਿਜ਼ 'ਚ ਰੱਖ ਦਿੱਤੇ ਸੀ।