ਵੱਡੀ ਵਾਰਦਾਤ : ਪ੍ਰੇਮਿਕਾ ਤੋਂ ਛੁਟਕਾਰਾ ਪਾਉਣ ਲਈ ਪ੍ਰੇਮੀ ਨੇ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਕਰਨਾਲ ਤੋਂ ਦਿਲ -ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰੀ 'ਚ ਪਾ ਕੇ ਨਾਲੇ 'ਚ ਸੁੱਟ ਦਿੱਤਾ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਵਾਰਦਾਤ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਆ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪਰਿਵਾਰਕ ਮੈਬਰਾਂ ਨੇ ਯੂਪੀ ਦੇ ਰਹਿਣ ਵਾਲੇ ਇਕ ਦੋਸ਼ੀ 'ਤੇ ਸ਼ੱਕ ਜਤਾਇਆ ਸੀ । ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਰਵਿੰਦਰ ਨੀ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ। ਇਸ ਮਾਮਲੇ ਦਾ ਖੁਲਾਸਾ ਦੋਸ਼ੀ ਨੇ ਪੁੱਛਗਿੱਛ ਦੌਰਾਨ ਹੀ ਕੀਤਾ ਸੀ ।

ਦੱਸ ਦਈਏ ਕਿ ਕਰਨਾਲ ਦੇ ਨਿਊ ਨਗਰ ਵਿੱਚ ਰਹਿਣ ਵਾਲੀ ਆਸ਼ਾ ਵਰਕਰ ਰੇਣੂ ਦਾ ਸਾਲ 2005 'ਚ ਪਰਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ । 2 ਮਹੀਨੇ ਪਹਿਲਾ ਰੇਣੂ ਕੋਟ ਮੁਹੱਲਾ ਕੋਲ ਰਾਮਗਲੀ ਡਿਸਪੈਂਸਰੀ ਤੋਂ ਡਿਊਟੀ ਆਪਣੀ ਸਕੁਟੀ 'ਤੇ ਘਰੋਂ ਨਿਕਲੀ ਸੀ ਤੇ ਆਪਣੇ ਪਤੀ ਨੂੰ ਵਾਪਸ ਆਉਣ ਦੀ ਗੱਲ ਕਹਿ ਕੇ ਘਰ ਚਲੀ ਗਈ ਸੀ ਪਰ ਜਦੋ ਇਹ ਘਰ ਨਹੀਂ ਆਈ ਤਾਂ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ । ਜਦੋ ਉਹ ਨਾ ਮਿਲੀ ਤਾਂ ਪੁਲਿਸ ਥਾਣੇ ਉਸ ਦੀ ਗੁੰਮਸ਼ੁਦਗੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ। ਜਾਂਚ ਦੌਰਾਨ ਯੂਪੀ ਨਿਵਾਸੀ ਰਵਿੰਦਰ ਲੰਬੇ ਸਮੇ ਤੋਂ ਕਰਨਾਲ ਕੰਮ ਕਰਦਾ ਸੀ। ਰੇਣੂ ਦਾ ਰਵਿੰਦਰ ਨਾਲ ਪਿਛਲੇ 4 ਸਾਲ ਦਾ ਪ੍ਰੇਮ ਸਬੰਧ ਚੱਲ ਰਿਹਾ ਸੀ ਪਰ 8 ਮਹੀਨੇ ਤੋਂ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਰਹੀ ਸੀ। ਜਿਸ ਤੋਂ ਬਾਅਦ ਰੇਣੂ ਨੇ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਜਿਥੇ ਰੇਣੂ ਨੇ ਕਿਹਾ ਕਿ ਉਹ ਹਾਲੇ ਵੀ ਉਸ ਨੂੰ ਪਿਆਰ ਕਰਦੀ ਹੈ ਪਰ ਉਹ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦੀ ਹੈ । ਜਿਸ ਕਾਰਨ ਰਵਿੰਦਰ ਨੇ ਉਸ ਦਾ ਕਤਲ ਕਰਕੇ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ।