ਵੱਡੀ ਵਾਰਦਾਤ : ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਖੌਫ਼ਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਲਿਵ ਇਨ ਪਾਰਟਨਰ ਨੇ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬੈਂਡ ਦੇ ਅੰਦਰ ਛੁਪਾ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਘਰ ਦਾ ਸਾਰਾ ਸਾਮਾਨ ਵੇਚ ਕੇ ਰੇਲ ਗੱਡੀ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਦੋ ਗੁਆਂਢੀਆਂ ਨੂੰ ਬਦਬੂ ਆਈ ਤਾਂ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।

ਜਾਣਕਾਰੀ ਅਨੁਸਾਰ ਹਾਰਦਿਕ ਸ਼ਾਹ ਤੇ ਉਸ ਦੀ ਪ੍ਰੇਮਿਕਾ ਮੇਘਾ ਦੋਵੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ। ਉਹ 1 ਮਹੀਨਾ ਪਹਿਲਾਂ ਹੀ ਸੀਤਾ ਸਦਨ ਦੀ ਇਮਾਰਤ 'ਚ ਕਿਰਾਏ ਦੇ ਮਕਾਨ 'ਚ ਸਿਫ਼ਤ ਹੋਇਆ ਸੀ। ਮੇਘਾ ਨਰਸ ਦਾ ਕੰਮ ਕਰਦੀ ਹੈ ਪਰ ਹਾਰਦਿਕ ਬੇਰੁਜ਼ਗਾਰ ਸੀ। ਮੇਘਾ ਹੀ ਉਸ ਦਾ ਸਾਰਾ ਖਰਚਾ ਚੁੱਕ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਲੜਾਈ ਹੁੰਦੀ ਸੀ । ਇਸ ਕਾਰਨ ਹੀ ਹਾਰਦਿਕ ਨੇ ਗੁੱਸੇ ਵਿੱਚ ਆ ਕੇ ਮੇਘਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ।ਦੋਸ਼ੀ ਨੇ ਮੇਘਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਭੈਣ ਨੂੰ ਇਸ ਬਾਰੇ ਮੈਸੇਜ ਕਰਕੇ ਦੱਸਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।