ਵੱਡੀ ਘਟਨਾ : ਮਾਂ ਨੇ ਆਪਣੀ ਹੀ 3 ਦਿਨਾਂ ਬੱਚੀ ਨੂੰ ਜਿੰਦਾ ਕੀਤਾ ਦਫ਼ਨ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਤੋਂ ਦਿਲ -ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਮਾਂ ਨੇ ਆਪਣੀ ਹੀ 3 ਦਿਨਾਂ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਮਾਂ ਨੇ ਬੱਚੀ ਨੂੰ ਜਿੰਦਾ ਦਫਨਾ ਦਿੱਤਾ । ਪੁਲਿਸ ਨੇ ਮੌਕੇ 'ਤੇ ਸੂਚਨਾ ਮਿਲਦੇ ਹੀ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਧਿਕਾਰੀ ਨੇ ਬੱਚੀ ਨੂੰ ਟੋਆ ਪੁੱਟ ਕੇ ਬਾਹਰ ਕੱਢਿਆ । ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।

ਜਾਂਚ 'ਚ ਕਿਹਾ ਜਾ ਰਿਹਾ ਕਿ ਮਹਿਲਾ ਡਿਪ੍ਰੈਸ਼ਨ ਦੀ ਸ਼ਿਕਾਰ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਧੀ ਜਾਦੂ- ਟੂਣੇ ਤੋਂ ਪੈਦਾ ਹੋਈ ਹੈ। ਪਤੀ ਰਾਜਕੁਮਾਰ ਨੇ ਦੱਸਿਆ ਕਿ ਜਦੋ ਉਹ ਕੰਮ ਤੋਂ ਘਰ ਆਇਆ ਤਾਂ ਉਸ ਨੇ ਬੱਚੀ ਨੂੰ ਨਹੀ ਦੇਖਿਆ, ਉਸ ਨੇ ਪਤਨੀ ਨੂੰ ਪੁੱਛਿਆ ਪਰ ਇਸ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਕਾਰਨ ਉਸ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਸੂਚਨਾ ਤੋਂ ਬਾਅਦ ਮਹਿਲਾ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਮਹਿਲਾ ਨੇ ਸਾਰੀ ਘਟਨਾ ਬਾਰੇ ਖੁਲਾਸਾ ਕੀਤਾ।