ਵੱਡੀ ਵਾਰਦਾਤ : ਪੁੱਤ ਦੇ ਸਾਹਮਣੇ ਹੀ ਮਾਂ ਦਾ ਹੋਇਆ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਬਸਤੀ ਬਾਵਾ ਖੇਲ ਕੋਲ ਪੈਂਦੇ ਤਾਰਾ ਸਿੰਘ ਐਵੀਨਿਊ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ। ਜਿੱਥੇ ਲੁਟੇਰਿਆਂ ਨੇ ਪੁੱਤ ਨੂੰ ਬੰਧਕ ਬਣਾ ਕੇ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਜਿਸ ਤੋਂ ਬਾਅਦ ਲੁਟੇਰੇ ਨੌਜਵਾਨ ਦਾ ਮੋਬਾਈਲ ਤੇ ਸੋਨੇ ਦੇ ਗਹਿਣੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਕਿ ਘਟਨਾ ਸਮੇ ਨੌਕਰਾਨੀ ਛੱਡ 'ਤੇ ਸੀ ,ਜਿਸ ਨੇ ਗੁਆਂਢੀਆਂ ਘਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਮਾਮਲੇ ਵਿੱਚ ਪੁਲਿਸ ਨੇ 2 ਘੰਟਿਆਂ ਵਿੱਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਜਾਣਕਾਰੀ ਅਨੁਸਾਰ ਤਾਰਾ ਸਿੰਘ ਐਵੀਨਿਊ ਇੱਕ ਕੋਠੀ 'ਚ 2 ਨੌਜਵਾਨ ਦਾਖਲ ਹੋਏ ਤੇ ਘਰ 'ਚ ਮੋਜਿਦ ਕਮਲਜੀਤ ਕੌਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਜਦੋ ਦੋਵੇ ਨੌਜਵਾਨ ਘਰ ਅੰਦਰ ਦਾਖ਼ਲ ਹੋਏ ਤਾਂ ਕਮਲਜੀਤ ਕੌਰ ਨੇ ਰੌਲਾ ਪਾਇਆ ਰੋਲ ਸੁਣ ਕੇ ਹੀ ਛੱਤ 'ਤੇ ਕੰਮ ਕਰ ਰਹੀ ਨੌਕਰਾਨੀ ਨੇ ਗੁਆਂਢੀਆਂ ਦੇ ਘਰ ਛਾਲ ਮਾਰ ਦਿੱਤੀ। ਲੁਟੇਰਿਆਂ ਨੇ ਮ੍ਰਿਤਕਾ ਦੇ ਪੁੱਤ ਸਤਵੀਰ ਸਿੰਘ ਨੂੰ ਬੰਧਕ ਬਣਾ ਲਿਆ। ਜਦੋ ਘਰ ਰੱਖੇ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ ਤਾਂ ਲੁਟੇਰਿਆਂ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਬਾਥਰੂਮ 'ਚ ਬੰਦ ਕਰ ਦਿੱਤਾ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲਗਾ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਇਸ ਤੋਂ ਪਹਿਲਾਂ ਵੀ ਇੱਕ ਕਤਲ ਕਰ ਚੁੱਕੇ ਹਨ।