ਵੱਡੀ ਘਟਨਾ : ਕੰਮ ਤੋਂ ਪਰਤ ਰਹੇ ਨੌਜਵਾਨ ਦਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਨੀਮਾਜਰਾ 'ਚ ਕੰਮ ਤੋਂ ਪਰਤ ਰਹੇ ਨੌਜਵਾਨ ਦਾ ਲੋਹੇ ਦੇ ਪੰਚ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਮਨੀਮਾਜਰਾ ਦੇ ਰਹਿਣ ਵਾਲੇ ਸੂਰਜ ਵਜੋਂ ਹੋਈ ਹੈ ਜੋ ਕਿ ਨਿਗਮ 'ਚ ਸਵੀਪਰ ਦਾ ਕੰਮ ਕਰਦਾ ਸੀ, ਜਦਕਿ ਉਹ ਬੈਂਡ ਬਾਜਾ ਵਾਲਿਆਂ ਨਾਲ ਬੈਂਡ ਬਾਜਾ ਵਜਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 'ਤੇ ਘਰ ਨੂੰ ਵਾਪਸ ਆ ਰਿਹਾ ਸੀ।

ਸੀ.ਸੀ.ਟੀ.ਵੀ 'ਚ ਦੇਖਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਸੜਕ ਉਤੇ ਜਾ ਰਹੇ ਹਨ, ਜਿਨ੍ਹਾਂ 'ਚੋਂ ਇਕ ਮੁਲਜ਼ਮ ਨੌਜਵਾਨ ਦੂਜੇ ਪਾਸਿਓਂ ਆ ਰਹੇ ਨੌਜਵਾਨਾਂ 'ਤੇ ਚਾਕੂਨੁਮਾ ਹਥਿਆਰ ਨਾਲ ਹਮਲਾ ਕਰ ਦਿੰਦਾ ਹੈ 'ਤੇ ਜਦੋਂ ਨੌਜਵਾਨ ਡਿੱਗਦਾ ਹੈ ਤਾਂ ਉਸ 'ਤੇ ਲੱਤਾਂ ਨਾਲ ਹਮਲਾ ਕਰ ਦਿੰਦਾ ਹੈ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।