ਵੱਡੀ ਘਟਨਾ : 5 ਫੁੱਟ ਜ਼ਮੀਨ ਕਰਕੇ ਗੁਆਂਢੀਆਂ ਨੇ ਸਾਬਕਾ ਸਰਪੰਚ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 5 ਫੁੱਟ ਜ਼ਮੀਨ ਨੂੰ ਲੈ ਕੇ ਗੁਆਂਢੀਆਂ ਵਲੋਂ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ 5 ਫੁੱਟ ਜ਼ਮੀਨ ਕਾਰਨ ਗੁਆਂਢੀਆਂ ਵਲੋਂ 75ਸਾਲਾਂ ਸਾਬਕਾ ਸਰਪੰਚ 'ਤੇ ਹਮਲਾ ਕਰ ਦਿੱਤਾ ਗਿਆ ,ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਪਰਿਵਾਰਿਕ ਮੈਬਰਾਂ ਵਲੋਂ ਜਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਹਿਮਦ ਨੇ ਸ਼ਿਕਾਇਤ ਦਿੰਦੇ ਕਿਹਾ ਕਿ ਉਸ ਦਾ ਪਿਤਾ ਦਲੀਪ ਸਿੰਘ ਸਾਬਕਾ ਸਰਪੰਚ ਸੀ। ਖੇਤ ਦੀ 5 ਫੁੱਟ ਜ਼ਮੀਨ ਨੂੰ ਲੈ ਕੇ ਉਨ੍ਹਾਂ ਦੀ ਗੁਆਂਢੀਆਂ ਨਾਲ ਲੜਾਈ ਚੱਲ ਰਹੀ ਸੀ। ਬੀਤੀ ਦਿਨੀਂ ਪਿਤਾ ਦਲੀਪ ਸਿੰਘ ਖੇਤ ਦਾ ਗੇੜਾ ਮਾਰਨ ਗਏ ਸੀ, ਜਦੋ ਉੱਥੇ ਗੁਆਂਢੀਆਂ ਦੇ ਦੇਸਾ ਸਿੰਘ, ਜੱਜ ਸਿੰਘ ਨੇ ਉਸ ਦੇ ਪਿਤਾ 'ਤੇ ਹਮਲਾ ਕਰ ਦਿੱਤਾ। ਜਖ਼ਮੀ ਗ਼ਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।