ਪਤਨੀ ਦਾ ਵੱਡਾ ਕਾਂਡ, ਪਤੀ ‘ਤੇ ਕੀਤਾ ਤੇਜ਼ਧਾਰ ਨਾਲ ਹਮਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਤਨੀ ਨੇ ਆਪਣੇ ਪਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਰਕੇ ਉਹ ਗੰਭੀਰ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਪਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਵਿਅਕਤੀ ਨਾਲ ਐਕਟਿਵਾ 'ਤੇ ਘੁੰਮਦੇ ਦੇਖਿਆ ਸੀ, ਜਦੋ ਪਤੀ ਉਸ ਦਾ ਪਿੱਛਾ ਕਰਨ ਲੱਗਾ ਤਾਂ ਉਕਤ ਵਿਅਕਤੀ ਤੇ ਪਤਨੀ ਨੇ ਸੜਕ 'ਤੇ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਖ਼ਮੀ ਵਿਅਕਤੀ ਦੀ ਪਛਾਣ ਚੰਦਨ ਦੇ ਰੂਪ 'ਚ ਹੋਈ ਹੈ। ਜਖ਼ਮੀ ਚੰਦਨ ਨੇ ਦੱਸਿਆ ਕਿ ਉਹ ਗੋਪਾਲ ਨਗਰ ਦਾ ਰਹਿਣ ਵਾਲਾ ਹੈ। ਉਸ ਦੀ ਆਪਣੀ ਪਤਨੀ ਨਾਲ 4 ਸਾਲਾਂ ਤੋਂ ਲੜਾਈ ਚੱਲ ਰਹੀ ਹੈ।

ਬੀਤੀ ਦਿਨੀਂ ਉਸ ਨੇ ਆਪਣੀ ਪਤਨੀ ਨਿਸ਼ਾ ਨੂੰ ਕਿਸੇ ਹੋਰ ਵਿਅਕਤੀ ਨਾਲ ਘੁੰਮਦੇ ਦੇਖ ਕੇ ਉਸ ਨੂੰ ਗੁੱਸਾ ਆ ਗਿਆ, ਜਦੋ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਉਸ ਵਿਅਕਤੀ ਨਾਲ ਲੜਾਈ ਹੋ ਗਈ । ਚੰਦਨ ਦੇ ਕਿਹਾ ਦੇਰ ਰਾਤ ਉਹ ਆਪਣੇ ਕਮਰੇ 'ਚ ਖਾਣਾ ਬਣਾ ਰਿਹਾ ਸੀ । ਇਸ ਦੌਰਾਨ 3 ਅਣਪਛਾਤੇ ਵਿਅਕਤੀ ਕਮਰੇ ਅੰਦਰ ਦਾਖ਼ਲ ਹੋ ਗਏ ।

ਬਿਨਾਂ ਕੁਝ ਬੋਲੇ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਦੋ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਵਲੋਂ ਜਖ਼ਮੀ ਵਿਅਕਤੀ ਚੰਦਨ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ,ਉੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।