
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਦੇ ਗੜਾ ਰੋਡ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੁਟੇਰਿਆਂ ਨੇ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਦੱਸਿਆ ਜਾ ਰਿਹਾ ਚੋਰਾਂ ਨੇ ਰਮਨ ਜਿਊਲਜ ਦੀ ਦੁਕਾਨ ਦੀ ਕੰਧ ਤੋੜ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟ ਲਏ ਹਨ। ਲੁਟੇਰਿਆਂ ਵਲੋਂ ਇਸ ਘਟਨਾ ਨੂੰ ਦੇਰ ਰਾਤ ਅੰਜਾਮ ਦਿੱਤਾ ਗਿਆ । ਚੋਰ ਆਪਣੇ ਨਾਲ CCTV ਕਮਰੇ ਦੀ DVR ਵੀ ਲੈ ਗਏ। ਮਾਲਕ ਨੂੰ ਜਦੋ ਘਟਨਾ ਦਾ ਪਤਾ ਲਗਾ ਉਸ ਨੇ ਤਰੁੰਤ ਹੀ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ।ਲੁੱਟੇ ਗਏ ਗਹਿਣਿਆਂ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਹੋਰ ਖਬਰਾਂ
Rimpi Sharma
Rimpi Sharma