
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਗੋਵਾਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਬੰਦੂਕ ਦਿਖਾ ਕੇ ਸਕੂਟਰੀ ਸਵਾਰ ਮਨੀ ਐਕਸਚੇਜਰ ਕੋਲੋਂ 14 ਲੱਖ ਰੁਪਏ ਦੀ ਲੁੱਟ ਕੀਤੀ ਹੈ। ਉਕਤ ਵਿਅਕਤੀ ਬੇਗੋਵਾਲ ਵਿਖੇ ਮਨੀ ਐਕਸਚੇਜਰ ਦਾ ਕੰਮ ਕਰਦਾ ਹੈ ਤੇ ਆਪਣੇ ਘਰ ਜਾ ਰਿਹਾ ਸੀ । ਸਰੂਪ ਸਿੰਘ ਪਿੰਡ ਜਲਾਲਪੁਰ ਨੇ ਦੱਸਿਆ ਕਿ ਉਹ ਬੇਗੋਵਾਲ ਵਿਖੇ ਵੈਸਟਰਨ ਯੂਨੀਅਨ ਤੇ ਮਨੀ ਐਕਸਚੇਜਰ ਦੀ ਦੁਕਾਨ ਚੱਲਦਾ ਹੈ । ਬੀਤੀ ਦਿਨੀ ਉਹ ਬਬੇਗੋਵਾਲ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਪਿੰਡ ਅਕਬਰਪੁਰ ਕੋਲੋਂ ਪਿੱਛੋਂ ਮੋਟਰਸਾਈਕਲ 'ਤੇ ਆਏ 2 ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ 14 ਲੱਖ ਰੁਪਏ ਲੁੱਟ ਲਏ ਤੇ ਮੌਕੇ ਤੋਂ ਫਰਾਰ ਹੋ ਗਏ । ਫਿਲਹਾਲ ਪ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ
Rimpi Sharma
Rimpi Sharma