ਵੱਡੀ ਘਟਨਾ : ਜੁਝਾਰ ਗਰੁੱਪ ਦੇ 1 ਮੁਲਾਜ਼ਮ ਨਾਲ ਹੋਈ ਲੱਖਾਂ ਦੀ ਲੁੱਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਬਦਮਾਸ਼ਾਂ ਨੇ ਜੁਝਾਰ ਗਰੁੱਪ ਦੇ 1 ਮੁਲਾਜ਼ਮ ਕੋਲੋਂ 2 ਲੱਖ ਰੁਪਏ ਦੀ ਲੁੱਟ ਕੀਤੀ ਹੈ। ਦੱਸਿਆ ਜਾ ਰਿਹਾ 1 ਮੁਲਾਜ਼ਮ ਬੀਤੀ ਰਾਤ ਬੱਸ ਸਟੈਂਡ ਤੋਂ ਉਗਰਾਹੀ ਕਰ ਕੇ ਵਾਪਸ ਦਫ਼ਤਰ ਜਾ ਰਿਹਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਦਫ਼ਤਰ ਦੀਆਂ ਪੌੜੀਆਂ ਕੋਲ ਉਸ ਕੋਲੋਂ 2 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ । ਮੁਲਾਜ਼ਮ ਦੀ ਪਛਾਣ ਜੱਸੀ ਦੇ ਰੂਪ 'ਚ ਹੋਈ ਹੈ। ਉਸ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਬੱਸ ਸਟੈਂਡ ਤੋਂ ਕੁਝ ਦੂਰੀ 'ਤੇ ਵਾਪਰੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।