ਵੱਡੀ ਵਾਰਦਾਤ : ਹਸਪਤਾਲ ਦੇ ਬਾਹਰ ਫਿਰ ਚੱਲਿਆ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਆਏ ਦਿਨ ਹਸਪਤਾਲ 'ਚ ਗੋਲੀਆਂ ਚੱਲਣ ਦੀ ਖ਼ਰਾਬ ਸੁਣਨ ਨੂੰ ਮਿਲੀ ਹੈ। ਹੁਣ ਪਟਿਆਲਾ ਤੋਂ ਇਕ ਮਾਮਲਾ ਸਾਹਮਣੇ ਆਇਆ ਜਿਥੇ ਰਜਿੰਦਰ ਹਸਪਤਾਲ ਦੇ ਬਾਹਰ ਢਾਬੇ ਤੇ ਰੋਟੀ ਖਾਣ ਆਏ ਨੌਜਵਾਨਾਂ ਤੇ ਗੋਲੀਆਂ ਚਲਾਇਆ ਗਿਆ ਹਨ। ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਲੜਾਈ ਹੋਈ ਸੀ।

ਮੌਕੇ ਤੇ ਕੁਝ ਲੋਕਾਂ ਵਲੋਂ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਜਖ਼ਮੀ ਨੌਜਵਾਨ ਦੀ ਪਛਾਣ ਹੁਸਨਪ੍ਰੀਤ ਸਿੰਗ ਵਾਸੀ ਸਮਾਣਾ ਦੇ ਰੂਪ ਵਿੱਚ ਹੋਈ ਹੈ। ਉਸ ਨੇ ਦੱਸਿਆ ਕਿ ਮੇਰੇ ਸਾਥੀ ਇਥੇ ਰੋਟੀ ਖਾਣ ਆਏ ਸੀ। ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵਲੋਂ ਪਹਿਲਾ ਉਨ੍ਹਾਂ ਤੇ ਗੋਲੀਆਂ ਚਲਾਇਆ ਗਈਆਂ ਤੇ ਫਿਰ ਗੱਡੀ ਦੀ ਭੰਨ ਤੋੜ ਕੀਤੀ ਗਈ। ਹਮਲਾਵਾਂ ਨੇ ਮੇਰੀ ਸਿਰ ਤੇ ਵੀ ਵਾਰ ਕੀਤਾ ਜਿਸ ਨਾਲ ਮਈ ਜਖਮੀ ਹੋ ਗਿਆ। ।

ਡੀ. ਐਸ. ਪੀ ਸੰਜੀਵ ਨੇ ਕਿਹਾ ਕਿ ਇਕ ਨੌਜਵਾਨ ਆਪਣੇ ਦੋਸਤਾਂ ਨਾਲ ਰੋਟੀ ਖਾਣ ਲਈ ਰਜਿੰਦਰ ਹਸਪਤਾਲ ਦੇ ਬਾਹਰ ਢਾਬੇ ਤੇ ਆਇਆ ਹੋਇਆ ਸੀ। ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਇਸ ਵਾਰਦਾਤ ਵਿੱਚ ਹੁਸਨਪ੍ਰੀਤ ਦੇ ਸਿਰ ਵਿੱਚ ਕੱਚ ਦੀ ਬੋਤਲ ਮਾਰ ਕੇ ਜਖਮੀ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।