ਵੱਡੀ ਵਾਰਦਾਤ : AC ਦੀ ਲੜਾਈ ਤੋਂ ਬਾਅਦ ਪੁੱਤ ਨੇ ਪਿਓ ਨੂੰ ਮਾਰੀ ਗੋਲੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਸੂਹਾ ਦੇ ਪਿੰਡ ਜਲਾਲਚੱਕ ਤੋਂ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੁੱਤ ਵਲੋਂ AC ਦੀ ਲੜਾਈ ਤੋਂ ਬਾਅਦ ਆਪਣੇ ਪਿਓ 'ਤੇ ਗੋਲੀ ਚਲਾ ਦਿੱਤੀ ਗਈ। ਵੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ ਆਪਣੇ ਘਰ ਵਿੱਚ ਮੌਜੂਦ ਸਨ ਤਾਂ ਘਰ ਦੇ AC ਨੂੰ ਬਦਲਾਉਣ ਨੂੰ ਲੈ ਕੇ ਮੇਰੇ ਤੇ ਪੁੱਤ ਅਮਰਜੀਤ ਵਿਚਾਲੇ ਲੜਾਈ ਹੋ ਗਈ। ਅਮਰਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਹੈ ।ਜਿਸ ਤੋਂ ਬਾਅਦ ਗੁੱਸੇ ਵਿੱਚ ਅਮਰਜੀਤ ਸਿੰਘ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਵੀਰ ਸਿੰਘ 'ਤੇ ਗੋਲੀ ਚਲਾਈ। ਜਖ਼ਮੀ ਹਾਲਤ 'ਚ ਵੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਡਾਕਟਰਾਂ ਵਲੋਂ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਜਖ਼ਮੀ ਪਿਤਾ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਨੂੰ ਕਰ ਲਿਆ ਹੈ ।