ਵੱਡੀ ਵਾਰਦਾਤ : ਸ਼ਬਜ਼ੀ ਦੇ ਰੇਟ ਨੂੰ ਲੈ ਕੇ ਗਾਹਕ ਨੇ ਰੇਹੜੀ ਵਾਲੇ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖਨਊ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕ੍ਰਿਸ਼ਨਾ ਨਗਰ ਵਿੱਚ ਬੀਤੀ ਰਾਤ ਸ਼ਬਜ਼ੀ ਵੇਚਣ ਵਾਲੇ ਹਿਮਾਂਸ਼ੂ ਦੀ ਸਿਰ 'ਤੇ ਇੱਟ ਮਾਰ ਕੇ ਗਾਹਕ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਸਬਜ਼ੀ ਖਰੀਦਣ ਆਏ ਲਾਲਾ ਨਾਮ ਦੇ ਨੌਜਵਾਨ ਦੀ ਸਬਜ਼ੀ ਦੇ ਰੇਟ ਨੂੰ ਲੈ ਕੇ ਲੜਾਈ ਹੋ ਗਈ । ਜਿਸ ਤੋਂ ਬਾਅਦ ਹਿਮਾਂਸ਼ੂ ਨੇ ਸਬਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਆਏ ਲਾਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਸਿਰ 'ਤੇ ਇੱਟ ਵੱਜਣ ਕਾਰਨ ਮੌਤ ਹੋ ਗਈ । ਫਿਲਹਾਲ ਪੁਲਿਸ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ । ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।