ਵੱਡੀ ਵਾਰਦਾਤ : ਧੀ ਨੇ ਬਣਨਾ ਸੀ ਡਾਕਟਰ, ਪਰਿਵਾਰ ਨੇ ਮਿਲ ਕੇ ਕੀਤਾ ਬੇਰਹਿਮੀ ਨਾਲ ਕਤਲ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਦੇ ਨਾਂਦੇੜ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਪਰਿਵਾਰ ਵਲੋਂ ਆਪਣੀ ਹੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਪਰਿਵਾਰ ਨੇ ਇਸ ਲਈ ਕੁੜੀ ਦਾ ਕਤਲ ਕੀਤਾ ਕਿਉਕਿ ਉਸ ਦਾ ਪਿੰਡ ਦੇ ਮੁੰਡੇ ਨਾਲ ਪ੍ਰੇਮ ਸਬੰਧ ਸੀ। ਇਸ ਮਾਮਲੇ 'ਚ ਪੁਲਿਸ ਨੇ ਕੁੜੀ ਦੇ ਪਰਿਵਾਰ ਮੈਬਰ ਮਾਪੇ, ਮਾਮਾ ਤੇ 2 ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੁਭਾਗੀ ਨਾਮ ਦੀ ਕੁੜੀ 3 ਦਿਨਾਂ ਤੋਂ ਲਾਪਤਾ ਹੈ। ਪੁਲਿਸ ਨੇ ਲਾਪਤਾ ਦੀ ਸੂਚਨਾ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਆਨਰ ਕਿਲਿੰਗ ਦੇ ਸੁਰਾਗ ਮਿਲੇ। ਸੁਰਾਗ ਮਿਲੇ 'ਤੇ ਜਦੋ ਪੁਲਿਸ ਨੇ ਪਰਿਵਾਰਿਕ ਮੈਬਰਾਂ ਕੋਲੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਇਸ ਵਾਰਦਾਤ ਬਾਰੇ ਖੁਲਾਸਾ ਹੋਇਆ। ਜਾਂਚ 'ਚ ਪਤਾ ਲਗਾ ਕਿ ਪਰਿਵਾਰਿਕ ਮੈਬਰਾਂ ਨੇ ਪਹਿਲਾ ਕੁੜੀ ਦਾ ਗਲਾ ਘੁੱਟ ਕੇ ਕਤਲ ਕੀਤਾ, ਫਿਰ ਉਸ ਦੀ ਲਾਸ਼ ਨੂੰ ਸਾੜ ਕੇ ਰਾਖ ਨਾਲੇ ਵਿੱਚ ਸੁੱਟ ਦਿੱਤੀ। ਫਿਲਹਾਲ ਪੁਲਿਸ ਨੇ 5 ਪਰਿਵਾਰਿਕ ਮੈਬਰਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ।