ਵੱਡੀ ਵਾਰਦਾਤ : Live- in -Relationship ‘ਚ ਰਹਿ ਰਹੀ ਮਹਿਲਾ ਦੀ ਟੁਕੜਿਆਂ ‘ਚ ਕੱਟੀ ਮਿਲੀ ਲਾਸ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਦੇਰ ਰਾਤ ਇੱਕ ਇਮਾਰਤ ਦੀ 7ਵੀਂਮੰਜਿਲ ਦੇ ਇੱਕ ਫਲੈਟ 'ਚੋ ਮਹਿਲਾ ਦੀ ਟੁਕੜਿਆਂ ਵਿੱਚ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਜਯੰਤ ਨੇ ਦੱਸਿਆ ਕਿ ਮੀਰਾ ਰੋਡ ਇਲਾਕੇ ਵਿੱਚ ਲੋਕਾਂ ਨੇ ਫਲੈਟ ਤੋਂ ਬਦਬੂ ਆਉਣ ਦੀ ਸ਼ਿਕਾਇਤ ਦਰਜ਼ ਕਾਰਵਾਈ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਦੇਖਿਆ ਤਾਂ ਫਲੈਟ ਵਿੱਚ ਇੱਕ ਮਹਿਲਾ ਦੀ ਲਾਸ਼ ਮਿਲੀ, ਜਿਸ ਦੇ ਕਈ ਟੁੱਕੜੇ ਕੀਤੇ ਗਏ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਧਿਕਾਰੀ ਅਨੁਸਾਰ ਫਲੈਟ ਵਿੱਚ ਇੱਕ ਜੋੜਾ Live- in -Relationship ਵਿੱਚ ਰਹਿੰਦਾ ਸੀ ।ਮ੍ਰਿਤਕਾ ਦੀ ਪਛਾਣ ਸਰਸਵਤੀ ਦੇ ਰੂਪ 'ਚ ਹੋਈ ਹੈ। ਉਹ ਪਿਛਲੇ 3 ਸਾਲਾਂ ਤੋਂ ਕਿਰਾਏ ਦੇ ਫਲੈਟ 'ਚ ਮਨੋਜ ਸਾਹਨੀ ਨਾਲ ਰਹਿ ਰਹੀ ਸੀ ।ਇਸ ਮਾਮਲੇ ਸਬੰਧੀ ਪੁਲਿਸ ਨੇ 2 ਸ਼ੱਕੀ ਵਿਕਅਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।