ਵੱਡੀ ਘਟਨਾ : ਜਰਨੇਟਰ ਬੰਦ ਕਰਨ ਨੂੰ ਲੈ ਕੇ ਹੋਈ ਲੜਾਈ ਨੇ ਲਿਆ ਖੂਨੀ ਰੂਪ, ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਲਾਂਪੁਰ ਦਾਖਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਵੇਂ ਬਣ ਰਹੇ ਜੰਮੂ ਕਟੜਾ ਨੈਸ਼ਨਲ ਹਾਈਵੇਅ ਦੇ ਕੋਲ ਪੈਂਦੇ ਪਿੰਡ ਬਲੀਪੁਰ 'ਚ 2 ਧਿਰਾਂ ਵਿਚਾਲੇ ਜਰਨੇਟਰ ਬੰਦ ਕਰਨ ਨੂੰ ਲੈ ਕੇ ਹੋਈ ਲੜਾਈ ਨੇ ਖੂਨੀ ਰੂਪ ਲੈ ਲਿਆ। ਦੱਸਿਆ ਜਾ ਰਿਹਾ ਇੱਕ ਧਿਰ ਦੇ ਵਿਅਕਤੀਆਂ ਵਲੋਂ ਦੂਜੇ ਧਿਰ ਦੇ ਮਜ਼ਦੂਰ ਮਹੇਸ਼ ਵਾਸੀ ਬਿਹਾਰ ਦਾ ਸਰੀਏ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਦੋਸ਼ੀਆਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ,ਜਦੋ ਉਹ ਭੱਜਣ ਦੀ ਫ਼ਿਰਾਕ 'ਚ ਸਨ।

ਪੁਲਿਸ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਬਲੀਪੁਰ ਕਲਾਂ ਕੋਲ ਬਣ ਰਹੇ ਜੰਮੂ ਕਟੜਾ ਐਕਸਪ੍ਰੈੱਸ ਵੇਅ ਤੇ 2 ਮਜ਼ਦੂਰ ਧਿਰਾਂ ਵਿਚਾਲੇ ਦੇਰ ਰਾਤ ਜਨਰੇਟਰ ਚਲਾਉਣ ਤੇ ਬੰਦ ਕਰਨ ਨੂੰ ਲੈ ਕੇ ਲੜਾਈ ਹੋ ਗਈ ।ਜਿਸ 'ਚ ਇੱਕ ਧਿਰ ਦੇ 5 ਵਿਅਕਤੀਆਂ ਹੁਸੈਨ, ਮਹਿਬੂਬ, ਅਨਵਰ, ਮੋਹੇਦੁਰ ਤੇ ਮੋਟੋ ਸ਼ੇਖ ਆਦੀ ਨੇ ਦੂਜੇ ਧਿਰ ਦੇ ਮਜ਼ਦੂਰ ਮੁਹੇਸ਼ ਨੂੰ ਸਰੀਏ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ । ਜਿਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ