ਵੱਡੀ ਘਟਨਾ : ਮਕਾਨ ਮਾਲਕ ਨੇ ਠੇਕੇਦਾਰ ‘ਤੇ ਚਲਾਈਆਂ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਆਦਮਵਾਲ ਰੋਡ 'ਤੇ ਪੈਂਦੇ ਕੁਸ਼ਟ ਆਸ਼ਰਮ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਮਕਾਨ ਮਾਲਕ ਨੇ ਠੇਕੇਦਾਰ 'ਤੇ ਗੋਲੀਆਂ ਚਲਾ ਦਿੱਤੀਆਂ ਹਨ। ਦੱਸਿਆ ਜਾ ਰਿਹਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਠੇਕੇਦਾਰ 'ਤੇ ਗੋਲੀ ਚਲਾਈ ਗਈ ਸੀ ਪਰ ਇਸ ਘਟਨਾ 'ਚ ਕਿਸੇ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੀੜਤ ਸੰਦੀਪ ਨੇ ਕਿਹਾ ਉਸ ਵਲੋਂ ਅਮਿਤ ਨਾਮ ਦੇ ਵਿਅਕਤੀ ਦਾ ਘਰ ਬਣਾਉਣ ਦਾ ਠੇਕਾ ਲਿਆ ਗਿਆ ਸੀ, ਜੋ ਕਿ 33 ਲੱਖ 'ਚ ਤੈਅ ਕੀਤਾ ਸੀ ਤੇ ਜਿਸ 'ਚੋ 25 ਲੱਖ ਰੁਪਏ ਉਸ ਨੇ ਦਿੱਤੇ ਸੀ ਤੇ ਬਾਕੀ ਰਕਮ ਦੇਣ ਨੂੰ ਲੈ ਕੇ ਉਸ ਵਲੋਂ ਟਾਲਮਟੋਲ ਕੀਤਾ ਜਾ ਰਿਹਾ ਸੀ । ਪੀੜਤ ਨੇ ਕਿਹਾ ਜਦੋ ਉਹ ਆਇਆ ਤਾਂ ਮਕਾਨ ਮਾਲਕ ਨੇ ਉਸ ਦੇ ਥੱਪੜ ਮਾਰ ਦਿੱਤਾ ਤੇ ਬਾਅਦ 'ਚ ਉਸ ਦਾ ਪੁੱਤ ਪਿਸਤੌਲ ਲੈ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ 'ਚ ਉਸ ਨੇ ਆਪਣਾ ਬਚਾ ਕੀਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।