ਵੱਡੀ ਵਾਰਦਾਤ : ਜ਼ਹਿਰ ਦੇ ਪ੍ਰੇਮੀ ਨੇ ਪ੍ਰੇਮਿਕਾ ਦਾ ਕੀਤਾ ਕਤਲ ਘਰ ‘ਚ ਖੋਦਾਈ ਦੌਰਾਨ ‘ਤੇ ਮਿਲਿਆ ਕੰਕਾਲ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਾਬਾਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਕੁੜੀ ਦਾ ਕੰਕਾਲ 2 ਸਾਲ ਬਾਅਦ ਉਸ ਦੇ ਪ੍ਰੇਮੀ ਦੇ ਘਰ ਦੀ ਖੋਦਾਈ ਦੌਰਾਨ ਕੰਢਿਆਂ ਗਿਆ ਹੈ। ਦੱਸਿਆ ਜਾ ਰਿਹਾ 2020 ਵਿੱਚ ਲਾਪਤਾ ਹੋਈ 20 ਸਾਲਾ ਖੁਸ਼ਬੂ ਨੂੰ ਉਸ ਦੇ ਪ੍ਰੇਮੀ ਗੌਰਵ ਨੇ ਜ਼ਹਿਰ ਦੇ ਕੇ ਮਾਰ ਦਿੱਤਾ । ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਕਮਰੇ 'ਚ ਦਫਨਾ ਦਿੱਤਾ ਸੀ। ਪੁਲਿਸ ਅਧਿਕਾਰੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਕੋਲੋਂ ਪੁੱਛਗਿੱਛ ਕਰਕੇ ਉਸ ਕੁੜੀ ਦਾ ਕੰਕਾਲ ਬਰਾਮਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 20 ਨਵੰਬਰ 2020 ਨੂੰ ਖੁਸ਼ਬੂ ਘਰ ਤੋਂ ਗਾਇਬ ਹੋ ਗਈ ਸੀ। ਇਸ ਮਾਮਲੇ ਵਿੱਚ ਗੌਰਵ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੀ ਗੌਰਵ ਲਾਪਤਾ ਚੱਲ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਅੱਜ ਗੌਰਵ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਖੁਸ਼ਬੂ ਨੇ ਉਸ ਤੇ ਦਬਾਅ ਬਣਾਇਆ ਸੀ। ਇਸ ਲਈ ਉਸ ਨੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਕਮਰੇ ਵਿੱਚ ਦਫਨਾ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਗੌਰਵ ਨੂੰ ਜੇਲ੍ਹ ਭੇਜ ਦਿੱਤਾ ਹੈ ।