ਵੱਡੀ ਵਾਰਦਾਤ : ਪੁੱਤ ਨੇ ਦੋਸਤ ਨਾਲ ਮਿਲ ਕੀਤਾ ਮਾਪਿਆਂ ਦਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੇਰਠ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ 22ਸਾਲਾ ਪੁੱਤ ਨੇ ਆਪਣੇ ਦੋਸਤ ਨਾਲ ਮਿਲ ਕੇ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੂਚਨਾ ਮਿਲਦੇ 'ਤੇ ਜਦੋ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਪੁੱਤ ਆਰੀਅਨ 'ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਨੂੰ ਹਿਰਾਸਤ 'ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ।

ਪੁੱਛਗਿੱਛ ਤੋਂ ਬਾਅਦ ਦੋਸ਼ੀ ਆਰੀਅਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਇਸ ਮਾਮਲੇ ਸਬੰਧੀ ਪੁਲਿਸ ਨੇ ਆਰੀਅਨ ਨਾਲ ਉਸ ਦੇ ਇੱਕ ਦੋਸਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਕਤਲ 'ਚ ਉਸ ਦਾ ਸਾਥ ਦਿੱਤਾ ਸੀ । ਪੁਲਿਸ ਵਲੋਂ ਕੀਤੀ ਪੁੱਛਗਿੱਛ ਵਿੱਚ ਆਰੀਅਨ ਨੇ ਕਿਹਾ ਕਿ ਪਿਤਾ ਰੋਜ਼ਾਨਾ ਹੀ ਸ਼ਰਾਬ ਪੀ ਕੇ ਆਉਂਦੇ ਤੇ ਮਾਂ ਨਾਲ ਕੁੱਟਮਾਰ ਕਰਦੇ ਸੀ, ਮੈ ਜਦੋ ਮਨਾ ਕਰਦਾ ਸੀ ਤਾਂ ਮੇਰੇ ਨਾਲ ਬਹਿਸ ਕਰਦੇ ਸਨ ।

ਜਿਸ ਤੋਂ ਬਾਅਦ ਮੈ ਆਪਣੇ ਦੋਸਤ ਆਦਿਤਿਆ ਨਾਲ ਮਿਲ ਕੇ ਦੋਵਾਂ ਨੂੰ ਮਾਰਨ ਦੀ ਸਾਜਿਸ਼ ਰੱਚੀ। ਮੇਰੀ ਭੈਣ ਕਨਿਸ਼ਕ ਗੁਰੂਗ੍ਰਾਮ 'ਚ ਨੌਕਰੀ ਕਰਦੀ ਹੈ । ਦੋਸ਼ੀ ਨੇ ਕਿਹਾ ਬੀਤੀ ਰਾਤ ਮੈ ਗੁਰੂਗ੍ਰਾਮ ਤੋਂ ਮੇਰਠ ਆਪਣੇ ਘਰ ਆਇਆ ਤੇ ਫਿਰ ਕੁਝ ਸਮੇ ਬਾਅਦ ਆਪਣੇ ਦੋਸਤ ਕੋਲ ਚਲਾ ਗਿਆ । ਅੱਧੇ ਘੰਟੇ ਬਾਅਦ ਫਿਰ ਦੋਸਤ ਆਦਿਤਿਆ ਨਾਲ ਘਰ ਪਹੁੰਚਿਆ । ਪਿਤਾ ਜੀ ਪ੍ਰਮੋਦ ਨੂੰ ਫੋਨ ਕਰਕੇ ਘਰ ਦਾ ਪਿਛਲੇ ਦਰਵਾਜ਼ਾ ਖੋਲ੍ਹਣ ਲਈ ਕਿਹਾ ,ਫਿਰ ਅਸੀਂ ਦੋਵਾਂ ਘਰ ਅੰਦਰ ਦਾਖ਼ਲ ਹੋ ਗਏ।

ਸਾਜਿਸ਼ ਅਨੁਸਾਰ ਮੈ ਦਾਦਾ - ਦਾਦੀ ਨੂੰ ਦਵਾਈ ਦੇ ਕੇ ਬੇਹੋਸ਼ ਕਰ ਦਿੱਤਾ। ਫਿਰ ਆਪਣੇ ਪਰਿਵਾਰਿਕ ਮੈਬਰਾਂ ਨੂੰ ਕਿਹਾ ਕਿ ਮੈ ਆਪਣੇ ਦੋਸਤ ਨੂੰ ਘਰ ਛੱਡਣਾ ਹੈ । ਇਸ ਲਈ ਮੈ ਸਕੂਟੀ ਲੈ ਕੇ ਜਾ ਰਿਹਾ ਹਾਂ, ਫਿਰ ਮੈ ਮੁੜ ਘਰ ਵਾਪਸ ਆ ਕੇ ਦੋਸਤ ਨੂੰ ਲੈ ਕੇ ਬੈਡਰੂਮ ਵਿੱਚ ਚਲਾ ਗਿਆ ਤੇ ਚਾਕੂ ਨਾਲ ਆਪਣੇ ਮਾਪਿਆਂ ਦਾ ਕਤਲ ਵੱਢ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।