ਵੱਡੀ ਘਟਨਾ : ਪੁੱਤ ਨੇ ਮਾਂ ਨੂੰ ਦੇਖਿਆ ਰੰਗ- ਰਲੀਆਂ ਮਨਾਉਂਦੇ, ਸ਼ਰਮ ਦੇ ਮਾਰੇ ਚੁੱਕਿਆ ਇਹ ਖੌਫ਼ਨਾਕ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨਾਬਾਲਗ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਨਾਬਾਲਗ ਨੌਜਵਾਨ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਉਹ ਆਟੋ ਚਲਾਉਣ ਦਾ ਕੰਮ ਕਰਦਾ ਹੈ। ਜਦੋ ਉਹ ਆਟੋ ਚਲਾਉਣ ਜਾਂਦਾ ਸੀ ਤਾਂ ਉਹ ਵਿਅਕਤੀ ਘਰ ਆ ਜਾਂਦਾ ਸੀ । ਬੀਤੀ ਰਾਤ ਉਸ ਦੇ ਨਾਬਾਲਗ ਪੁੱਤ ਨੇ ਘਰ ਆਏ ਵਿਅਕਤੀ ਨੂੰ ਆਪਣੀ ਮਾਂ ਨਾਲ ਰੰਗ- ਰਲੀਆਂ ਮਨਾਉਂਦੇ ਦੇਖ ਲਿਆ। ਜਿਸ ਤੋਂ ਬਾਅਦ ਉਸ ਨੇ ਸ਼ਰਮ ਦੇ ਮਾਰੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ ।

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਪੁੱਤ ਮਾਂ ਦੀਆਂ ਇਹ ਹਰਕਤਾਂ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਹ ਨਸ਼ੇ ਦਾ ਵੀ ਆਦੀ ਹੋ ਗਿਆ ਸੀ । ਮ੍ਰਿਤਕ ਨੌਜਵਾਨ ਦੀ ਪਛਾਣ ਅਨਿਕੇਤ ਦੇ ਰੂਪ 'ਚ ਹੋਈ ਹੈ । ਉਸ ਦੇ ਪਿਤਾ ਮੁਤਾਬਕ ਉਸ ਦੇ 2 ਘਰ ਹਨ। ਉਹ ਅਲੱਗ ਦੂਜੇ ਘਰ 'ਚ ਰਹਿੰਦਾ ਹੈ । ਦੇਰ ਰਾਤ ਉਹ ਜਦੋ ਆਪਣੇ ਪੁੱਤ ਨੂੰ ਮਿਲਣ ਆਇਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਮਾਂ ਉਸ ਵਿਅਕਤੀ ਨਾਲ ਸਰੀਰਕ ਸਬੰਧ ਬਣਾ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹੰਗਾਮਾ ਕਰਕੇ ਇਲਾਕੇ ਦੇ ਲੋਕਾਂ ਨੂੰ ਇਕੱਠਾ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।