ਵੱਡੀ ਘਟਨਾ : ਮਹਿਲਾ ਨੇ ਨਾਜਾਇਜ਼ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਗੁਆਂਢ 'ਚ ਰਹਿਣ ਵਾਲੇ ਵਿਅਕਤੀ ਨੇ ਮਹਿਲਾ ਨੂੰ ਨਾਜਾਇਜ਼ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਜਦੋ ਮਹਿਲਾ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਦੋਸ਼ੀ ਨੇ ਗੁੱਸੇ 'ਚ ਆ ਕੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਲਾਸ਼ ਰੇਲਵੇ ਟਰੈਕ 'ਤੇ ਸੁੱਟ ਦਿੱਤੀ ।

ਮ੍ਰਿਤਕਾ ਦੀ ਪਛਾਣ ਮੁੰਨੀ ਦੇਵੀ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਆਧਾਰ 'ਤੇ ਦੋਸ਼ੀ ਜਗਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੁਪੇਸ਼ ਆਪਣੀ ਪਤਨੀ ਮੁੰਨੀ ਨਾਲ ਕਾਫੀ ਸਮੇ ਤੋਂ ਲੁਧਿਆਣਾ 'ਚ ਰਹਿ ਰਿਹਾ ਸੀ।

ਰੁਪੇਸ਼ ਨੇ ਪੁਲਿਸ ਨੂੰ ਸ਼ਿਕਾਇਤ 'ਚ ਕਿਹਾ ਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਜਗਜੀਤ ਸਿੰਘ ਉਸ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਬੀਤੀ ਰਾਤ ਜਦੋ ਮੁੰਨੀ ਗੈਸ ਸਿਲੰਡਰ ਬਦਲਣ ਗਈ ਤਾਂ ਦੋਸ਼ੀ ਜਗਜੀਤ ਸਿੰਘ ਨੇ ਉਸ ਨੂੰ ਰਸਤੇ 'ਚ ਰੋਕ ਕੇ ਨਾਜਾਇਜ਼ ਸਬੰਧ ਬਣਾਉਣ ਦਾ ਦਬਾਅ ਬਣਾਇਆ ।

ਰੁਪੇਸ਼ ਨੇ ਸ਼ਿਕਾਇਤ 'ਚ ਕਿਹਾ ਮੁੰਨੀ ਨੇ ਘਰ ਆ ਕੇ ਮੈਨੂੰ ਇਸ ਘਟਨਾ ਬਾਰੇ ਦੱਸਿਆ। ਗੁੱਸੇ 'ਚ ਆ ਕੇ ਮੈ ਜਗਜੀਤ ਸਿੰਘ ਨੂੰ ਚੇਤਾਵਨੀ ਦਿੱਤੀ । ਰੁਪੇਸ਼ ਨੇ ਸ਼ਿਕਾਇਤ 'ਚ ਕਿਹਾ ਕਿ ਜਗਜੀਤ ਸਿੰਘ ਨਾਲ ਲੜਾਈ ਤੋ ਕੁਝ ਸਮੇ ਬਾਅਦ ਹੀ ਉਸ ਦੀ ਪਤਨੀ ਗਾਇਬ ਹੋ ਗਈ। ਜਗਜੀਤ ਸਿੰਘ ਨੇ ਉਸਦੀ ਪਤਨੀ ਦਾ ਕਤਲ ਕਰਕੇ ਲਾਸ਼ ਰੇਲਵੇ ਟਰੈਕ 'ਤੇ ਸੁੱਟ ਦਿੱਤੀ। ਫਿਲਹਾਲ ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।