ਵੱਡੀ ਵਾਰਦਾਤ : ਨੌਜਵਾਨ ਨੇ ਆਪਣੇ ਹੀ ਭਰਾ ਦਾ ਧੜ ਤੋਂ ਸਿਰ ਕੀਤਾ ਵੱਖ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਇਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ 20 ਸਾਲਾ ਆਦਿਵਾਸੀ ਨੌਜਵਾਨ ਨੇ ਆਪਣੇ 24 ਸਾਲਾ ਭਰਾ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ । ਦੋਸ਼ੀ ਦੇ ਦੋਸਤਾਂ ਨੇ ਕੱਟੇ ਹੋਏ ਸਿਰ ਨਾਲ ਸੈਲਫੀ ਲਈ । ਪੁਲਿਸ ਨੇ ਦੱਸਿਆ ਕਿ ਇਹ ਘਟਨਾ ਹਾਲ ਹੀ 'ਚ ਮੁਰਹੁ ਇਲਾਕੇ 'ਚ ਹੋਈ ਹੈ। ਮ੍ਰਿਤਕ ਦੇ ਪਿਤਾ ਦਸਾਈ ਵਲੋਂ ਮਾਮਲਾ ਦਰਜ ਕਰਵਾਈ ਗਿਆ ਹੈ। ਪੁਲਿਸ ਨੇ ਦੋਸ਼ੀ ਤੇ ਉਸ ਦੀ ਪਤਨੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤ ਕਨੂੰ ਘਰ 'ਚ ਇੱਕਲਾ ਸੀ । ਜਦਕਿ ਪਰਿਵਾਰ ਦੇ ਬਾਕੀ ਮੈਬਰ ਖੇਤਾਂ 'ਚ ਕੰਮ ਕਰਨ ਲਈ ਗਏ ਹੋਏ ਸੀ, ਜਦੋ ਘਰ ਪਰਤਣ 'ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੂੰ ਉਨ੍ਹਾਂ ਦੇ ਭਤੀਜੇ ਸਾਗਰ ਤੇ ਉਸ ਦੇ ਦੋਸਤਾਂ ਨੇ ਅਗਵਾ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਫੜਣ ਲਈ ਪੁਲਿਸ ਨੇ ਇਕ ਟੀਮ ਦਾ ਗਠਨ ਕੀਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਨੂੰ ਦਾ ਧੜ ਕੁਮਾਗ ਗੋਪਲਾ ਜੰਗਲ 'ਚ ਤੇ ਸਿਰ 15 ਕਿਲੋਮੀਟਰ ਦੂਰ ਦੁਲਵਾ ਇਲਾਕੇ 'ਚ ਬਰਾਮਦ ਕੀਤਾ ।