ਵੱਡੀ ਘਟਨਾ: ਨੌਜਵਾਨ ਨੇ ਪਹਿਲਾਂ ਗੁਆਂਢਣ ਨਾਲ ਕੀਤੀ ਛੇੜਛਾੜ ਤੇ ਫਿਰ ਕੀਤਾ ਚਾਕੂ ਨਾਲ ਹਮਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਕੋਦਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਸ਼ੰਕਰ 'ਚ ਇੱਕ ਨੌਜਵਾਨ ਨੇ ਦੇਰ ਰਾਤ ਗੁਆਂਢਣ ਦੇ ਘਰ ਵੜ ਕੇ ਉਸ ਨਾਲ ਪਹਿਲਾਂ ਛੇੜਛਾੜ ਕੀਤੀ ਤੇ ਜਦੋ ਮਹਿਲਾ ਨੇ ਵਿਰੋਧ ਕੀਤਾ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮਹਿਲਾ ਗੰਭੀਰ ਜਖ਼ਮੀ ਹੋ ਗਈ। ਇਸ ਦੌਰਾਨ ਹੀ ਨੌਜਵਾਨ ਮਹਿਲਾ ਦੇ ਪਰਸ 'ਚੋ ਨਕਦੀ ਲੈ ਕੇ ਫਰਾਰ ਹੋ ਗਿਆ । ਪਰਿਵਾਰਿਕ ਮੈਬਰਾਂ ਵਲੋਂ ਮੌਕੇ 'ਤੇ ਹੀ ਜਖ਼ਮੀ ਮਹਿਲਾ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਨਰਿੰਦਰ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ ਤੇ ਘਰ 'ਚ ਇੱਕਲੀ ਰਹਿੰਦੀ ਹੈ। ਦੇਰ ਰਾਤ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਕੇ ਵਿਹੜੇ ਦੀ ਲਾਈਟ ਜਗਾ ਕੇ ਆਪਣੇ ਕਮਰੇ 'ਚ ਸੌਂ ਗਈ ।

ਇਸ ਦੌਰਾਨ ਰਾਤ 2 ਵਜੇ ਦੇ ਕਰੀਬ ਨੌਜਵਾਨ ਮੇਰੇ ਨਾਲ ਸੁੱਤੀ ਪਈ ਨਾਲ ਹੀ ਛੇੜਛਾੜ ਕਰਨ ਲੱਗ ਗਿਆ ਤੇ ਵਿਰੋਧ ਕਰਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਲਾਈਟ ਜਗਦੀ ਹੋਣ ਕਰਕੇ ਮੈ ਉਸ ਨੌਜਵਾਨ ਨੂੰ ਪਛਾਣ ਲਿਆ,ਜਦੋ ਮੈ ਰੌਲਾ ਪਾਇਆ ਤਾਂ ਉਹ ਪਰਸ 'ਚੋ ਨਕਦੀ ਲੈ ਕੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ । ਦੋਸ਼ੀ ਦੀ ਪਛਾਣ ਨਵਜੋਤ ਸਿੰਘ ਦੇ ਰੂਪ 'ਚ ਹੋਈ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ।