ਵੱਡੀ ਵਾਰਦਾਤ : ਜਿਊਲਰੀ ਦੀ ਦੁਕਾਨ ‘ਤੇ ਚੋਰਾਂ ਨੇ ਕੀਤੇ ਹੱਥ ਸਾਫ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਜਿਊਲਰੀ ਦੀ ਦੁਕਾਨ 'ਤੇ ਚੋਰਾਂ ਨੇ ਹੱਥ ਸਾਫ਼ ਕੀਤਾ ਹੈ। ਦੱਸਿਆ ਜਾ ਰਿਹਾ ਚੋਰਾਂ ਨੇ ਦੁਕਾਨ 'ਚ ਵੜ ਕੇ ਤਿਜੌਰੀ ਨੂੰ ਗੈਸ ਕਟਰ ਨਾਲ ਤੋੜਿਆ ਤੇ ਸੋਨੇ- ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ । ਦੁਕਾਨ ਦੇ ਮਾਲਕ ਨੇ ਕਿਹਾ ਕਿ ਉਸ ਦੀ 20 ਸਾਲ ਪੁਰਾਣੀ ਜਿਊਲਰੀ ਦੀ ਦੁਕਾਨ ਹੈ, ਜਦੋ ਉਹ ਬੀਤੀ ਦਿਨੀਂ ਸਵੇਰੇ ਆਪਣੀ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਸਾਰੇ ਤਾਲੇ ਟੁੱਟੇ ਹੋਏ ਸੀ ਤੇ ਦੁਕਾਨ 'ਚ ਪਏ ਸਾਰੇ ਗਹਿਣੇ ਵੀ ਗਾਇਬ ਸਨ। ਮਾਲਕ ਨੇ ਦੱਸਿਆ ਕਿ ਉਸ ਦਾ 60 ਤੋਂ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ । ਫਿਲਹਾਲ ਦੁਕਾਨ ਮਾਲਕ ਨੇ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।