ਵੱਡੀ ਘਟਨਾ : ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਨੌਜਵਾਨ ਨੇ ਆਪਣੀ ਹੀ ਵੱਢੀ ਧੋਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨੌਜਵਾਨ ਨੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਮਸ਼ੀਨ ਨਾਲ ਆਪਣੀ ਧੋਣ ਵੱਢ ਲਈ ਤੇ ਫਿਰ ਉਹ ਸ਼ਿਵ ਭਗਵਾਨ ਦੇ ਜੈਕਾਰੇ ਲਾਉਂਦਾ ਹੋਇਆ ਜ਼ਮੀਨ 'ਤੇ ਡਿੱਗ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਿਕ ਮੈਬਰਾਂ ਵਲੋਂ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਇਹ ਘਟਨਾ ਜ਼ਿਲ੍ਹਾ ਰਘੁਨਾਥਪੁਰਾ ਪਿੰਡ ਦੀ ਹੈ । ਜਿੱਥੇ ਦੀਪਕ ਨੇ ਸਵੇਰੇ 4 ਵਜੇ ਇੱਕ ਮੰਦਰ 'ਚ ਜਾ ਕੇ ਭਗਵਾਨ ਸ਼ਿਵ ਦੀ ਮੂਰਤੀ ਸਾਹਮਣੇ ਦਰੱਖਤ ਕੱਟਣ ਵਾਲੀ ਮਸ਼ੀਨ ਨਾਲ ਆਪਣੀ ਧੋਣ ਵੱਢ ਲਈ ਤੇ ਜੈਕਾਰੇ ਲਾਉਣ ਲੱਗਾ।

ਦੀਪਕ ਦੇ ਪਿਤਾ ਪਲਟੂਰਾਮ ਨੇ ਦੱਸਿਆ ਕਿ ਦੀਪਕ ਦੇ 2 ਪੁੱਤ ਹਨ ਤੇ ਉਹ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਹੈ । ਦੀਪਕ ਭਗਵਾਨ ਸ਼ਿਵ ਦਾ ਭਗਤ ਹੈ, ਉਹ ਕਾਫੀ ਸਮੇ ਤੋਂ ਭੋਲੇਥਾਨ ਦੀ ਪੂਜਾ 'ਚ ਲੀਨ ਰਹਿੰਦਾ ਸੀ। ਪਿਛਲੇ ਕਈ ਮਹੀਨਿਆਂ ਤੋਂ ਦੀਪਕ ਬੋਲ ਰਿਹਾ ਸੀ ਕਿ ਉਹ ਆਪਣੀ ਧੋਣ ਵੱਢ ਕੇ ਸ਼ਿਵ ਭਗਵਾਨ ਨੂੰ ਖੁਸ਼ ਰਹੇਗਾ। ਉਨ੍ਹਾਂ ਨੇ ਦੀਪਕ ਨੂੰ ਕਾਫੀ ਸਮਝਾਇਆ ਪਰ ਉਹ ਕੁਝ ਸਮਝਣ ਨੂੰ ਤਿਆਰ ਹੀ ਨਹੀਂ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।