ਵੱਡੀ ਵਾਰਦਾਤ : ਅਣਪਛਾਤੇ ਬਦਮਾਸ਼ਾਂ ਨੇ 3 ਮਹੀਨਿਆਂ ਦੇ ਬੱਚੇ ਨੂੰ ਕੀਤਾ ਅਗਵਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਮੋਟਰਸਾਈਕਲ ਤੇ ਸਵਾਰ 3 ਬਦਮਾਸ਼ਾਂ ਵਲੋਂ ਪੰਘੂੜੇ ਵਿੱਚ ਸੌਂ ਰਹੇ 3 ਮਹੀਨਿਆਂ ਦੇ ਬਚੇ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਘਟਨਾ ਤੋਂ ਪਹਿਲਾ ਬਚੇ ਦੀ ਮਾਂ, ਨਾਨੀ ਸਮੇਤ ਵਿਹੜੇ ਵਿੱਚ ਮੌਜੂਦ ਹੋਰ ਔਰਤਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸਾਰੇ ਇਲਾਕੇ ਵਿੱਚ ਐਂਟਰੀ ਪੁਆਇੰਟ ਸਿਲ ਕਰ ਦਿੱਤਾ ਤਾਂ ਜੋ ਕਿ ਕੋਈ ਵੀ ਇਲਾਕੇ ਦਾ ਵਿਅਕਤੀ ਬਾਹਰ ਨਾ ਜਾ ਸਕੇ । ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਪੁਲਿਸ ਦੇ ਸਾਰੇ ਅਧਿਕਾਰੀ ਜਾਂਚ ਵਿੱਚ ਜੁੱਟ ਗਏ ਹਨ।

ਜਗ੍ਹਾ -ਜਗ੍ਹਾ 'ਤੇ ਪੁਲਿਸ ਵਲੋਂ ਨਾਕੇਬੰਦੀ ਕਰ ਦਿੱਤੀ ਗਈ ਹੈ । ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੱਚੇ ਦੀ ਮਾਂ ਦਾ ਰੋ ਰੋ ਬੁਰਾ ਹੋ ਗਿਆ ਹੈ। ਮਾਂ ਨੇਹਾ ਦੇ ਦੱਸਿਆ ਕਿ ਉਸ ਦਾ ਵਿਆਹ ਡੇਢ ਸਾਲ ਪਹਿਲਾ ਸਾਜਨ ਨਾ ਹੋਇਆ ਸੀ। ਉਹ ਯੂ ਪੀ ਦੇ ਹਿਂ ਵਾਲੇ ਹਨ ,ਕੁਝ ਮਹੀਨੇ ਪਹਿਲਾ ਹੀ ਉਹ ਲੁਧਿਆਣਾ ਕਿਰਾਏ 'ਤੇ ਰਹਿਣ ਲਈ ਆਏ ਸੀ। ਉਸ ਦਾ ਪਤੀ ਆਪਣੇ ਕੰਮ ਤੇ ਚਲਾ ਗਿਆ ਸੀ ।ਜਿਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਕਮਰੇ ਵਿੱਚ ਮੌਜੂਦ ਸੀ ਤਾਂ ਉਸੇ ਸਮੇ ਇਕ ਮੋਟਰਸਾਈਕਲ ਤੇ 3 ਬਦਮਾਸ਼ ਆਏ । ਉਨ੍ਹਾਂ ਵਿੱਚੋ 2 ਬਦਮਾਸ਼ਾਂ ਦੇ ਹੱਥਾਂ ਵਿੱਚ ਡੰਡੇ ਫੜੇ ਹੋਏ ਸੀ ਜੋ ਇਸ ਅੰਦਰ ਆ ਰਹੇ ਸੀ। ਉਨ੍ਹਾਂ 'ਚੋ ਇਕ ਬਾਹਰ ਹੀ ਮੋਟਰਸਾਈਕਲ ਤੇ ਬੈਠਾ ਹੋਇਆ ਸੀ।

ਆਉਦੇ ਹੀ ਉਨ੍ਹਾਂ ਨੇ ਮੰਜੇ ਦੀ ਕੀਮਤ ਬਾਰੇ ਪੁੱਛਿਆ ਜਦੋ ਨੇਹਾ ਨੇ ਕਿਹਾ ਕਿ ਇਸ ਦੀ ਕੀਮਤ ਦਾ ਉਸ ਦੇ ਪਤੀ ਨੂੰ ਹੀ ਪਤਾ ਹੈ ਤਾਂ ਨੇਹਾ ਨੇ ਕਿਹਾ ਕਿ ਉਸ ਦਾ ਪਤੀ ਘਰ ਨਹੀਂ ਹੈ। ਜਿਸ ਤੋਂ ਬਾਅਦ ਬਦਮਾਸ਼ ਉਸ ਦੇ ਛੋਟੇ ਭਰਾ ਨੂੰ ਫੜ ਕੇ ਲੈ ਗਏ ।ਜਦੋ ਆਪਣੇ ਭਰਾ ਦੇ ਪਿੱਛੇ ਗਏ ਤਾਂ ਸਾਰੇ ਬਦਮਾਸ਼ਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇ ਬਾਅਦ ਫਿਰ ਆ ਆਕੇ ਉਹ ਦੇ 3 ਮਹੀਨਿਆਂ ਦੇ ਬੱਚੇ ਨੂੰ ਵੀ ਪੰਘੂੜੇ 'ਚੋ ਚੁੱਕ ਕੇ ਲੈ ਗਏ । ਬਦਮਾਸ਼ਾਂ ਨੇ ਜਾਣ ਤੋਂ ਪਹਿਲਾ ਸਾਰੀਆਂ ਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।