ਵੱਡੀ ਵਾਰਦਾਤ : ਅਣਪਛਾਤੇ ਸਾਥੀਆਂ ਨੇ ਵਿਅਕਤੀ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਗਰਾਓ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ ਤੇਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ 'ਚ ਸੰਦੀਪ ਕੁਮਾਰ ਨੇ ਦੱਸਿਆ ਕਿ ਮੇਰਾ ਮਾਮਾ ਕਾਕਾ ਸ਼ਰਾਬ ਪੀਣ ਦਾ ਆਦੀ ਸੀ। ਜਿਸ ਕਾਰਨ ਉਹ ਸ਼ਰਾਬ ਪੀ ਕੇ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਸੀ। ਇਸ ਨਾਲ ਤੇਜਿੰਦਰ ਪਾਲ ਸਿੰਘ ਸਮੇਤ ਹੋਰ ਵੀ ਵਿਅਕਤੀ ਹਮੇਸ਼ਾ ਰਹਿੰਦੇ ਸਨ ।

ਬੀਤੀ ਦਿਨੀਂ ਪਤਾ ਲਗਾ ਕਿ ਮਾਮੇ ਦੀ ਦੁਕਾਨ ਦੇ ਬਾਹਰ ਮੌਤ ਹੋ ਗਈ ,ਜਦੋ ਮੌਕੇ ਤੇ ਜਾ ਕੇ ਦੇਖਿਆ ਤਾਂ ਮਾਮੇ ਦੇ ਸਰੀਰ ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਜੋ ਕਿ ਡਿੱਗਣ ਕਾਰਨ ਨਹੀ ਹੋਏ ਸੀ, ਜਦੋ ਉਸ ਨੂੰ ਸ਼ੱਕ ਹੋਇਆ ਤਾਂ ਕੋਲ ਗਊਸ਼ਾਲਾ ਅੱਡਾ ਰਾਏਕੋਟ ਜਗਰਾਓ ਦੁਕਾਨ ਦੇ CCTV ਕੈਮਰੇ ਦੀ ਫੁਟੇਜ ਦੇਖੀ। ਜਿਸ 'ਚ ਕਰਿਆਨਾ ਸਟੋਰ ਦੇ ਬਾਹਰ ਸੁੱਤੇ ਪਏ ਸਨ ਤੇ ਰਾਤ ਸਮੇ ਤੇਜਿੰਦਰਪਾਲ ਸਿੰਘ ਤੇ ਹੋਰ ਅਣਪਛਾਤੇ ਸਾਥੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਸੀ । ਜਿਸ ਤੋਂ ਪੱਕਾ ਹੋ ਜਾਂਦਾ ਹੈ ਕਿ ਤੇਜਿੰਦਰਪਾਲ ਸਿੰਘ ਨੇ ਮਾਮੇ ਨਾਲ ਕੁੱਟਮਾਰ ਕਰਕੇ ਕਤਲ ਕੀਤਾ ਹੈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।