ਵੱਡੀ ਵਾਰਦਾਤ : ਅਣਪਛਾਤੇ ਵਿਅਕਤੀਆਂ ਨੇ ਨਾਬਾਲਗ ਕੁੜੀ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਨਾਬਾਲਿਗ ਕੁੜੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੇ ਪਿਤਾ ਨੇ ਦੱਸਿਆ ਕਿ ਲਾਲ ਚੰਦ ਦਾ ਪਰਿਵਾਰ ਕੀਤੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਗਿਆ ਸੀ ਤੇ ਉਸਦੀ 16 ਸਾਲਾ ਧੀ ਸ਼ਰਨਜੀਤ ਘਰ 'ਚ ਇੱਕਲੀ ਸੀ। ਜਿਸ ਕਾਰਨ ਉਸ ਦੀ ਧੀ ਮੀਨੂੰ ਵੀ ਸ਼ਰਨਜੀਤ ਦੇ ਘਰ ਸੌਣ ਲਈ ਚੱਲੀ ਗਈ। ਕੁਝ ਸਮੇ ਬਾਅਦ ਸ਼ਰਨਜੀਤ ਦਾ ਫੋਨ ਆਇਆ ਕਿ ਉਹ ਆਪਣੀ ਧੀ ਮੀਨੂੰ ਨੂੰ ਆ ਕੇ ਲੈ ਜਾਣ ਜਦੋ ਉਹ ਆਪਣੀ ਧੀ ਨੂੰ ਲੈਣ ਗਏ ਤਾਂ ਮੀਨੂੰ ਦੀ ਲਾਸ਼ ਖੂਨ ਨਾਲ ਭਿੱਜੀ ਹੋਈ ਮਿਲੀ ਤੇ ਸ਼ਰਨਜੀਤ ਕੌਰ ਜਖ਼ਮੀ ਹਾਲਤ 'ਚ ਸੀ।

ਜਿਸ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ । ਇਸ ਵਾਰਦਾਤ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ । ਜਖ਼ਮੀ ਸ਼ਰਨਜੀਤ ਨੇ ਕਿਹਾ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।