ਅਮਰੀਕਾ ‘ਚ ਸਕੂਲ ਦੇ ਬਾਹਰ ਚੱਲੀਆਂ ਗੋਲ਼ੀਆਂ, 1 ਦੀ ਮੌਤ ਤੇ 2 ਜ਼ਖਮੀ

by jaskamal

ਨਿਊਜ਼ ਡੈਸਕ : ਅਮਰੀਕਾ ਦੇ ਆਯੋਵਾ 'ਚ ਇਕ ਸਕੂਲ ਦੇ ਬਾਹਰ ਚੱਲਦੀ ਕਾਰ ਤੋਂ ਕੀਤੀ ਗਈ ਗੋਲੀਬਾਰੀ 'ਚ ਇਕ ਬਾਲਗ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਡੇਸ ਮੋਇਨੇਸ ਪੁਲਸ ਨੇ ਇਕ ਰਿਲੀਜ਼ 'ਚ ਦੱਸਿਆ ਇਕ ਈਸਟ ਹਾਈ ਸਕੂਲ ਦੇ ਮੈਦਾਨ 'ਚ ਸੋਮਵਾਰ ਦੁਪਹਿਰ ਨੂੰ ਕੀਤੀ ਗਈ ਗੋਲੀਬਾਰੀ ਦੇ ਸੰਭਾਵਿਤ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹਾਲਾਂਕਿ ਉਸ 'ਤੇ ਤੁਰੰਤ ਦੋਸ਼ ਨਹੀਂ ਲਾਏ ਗਏ ਹਨ। ਸਰਜੈਂਟ ਪਾਲ ਪਰਿਜ਼ੇਕ ਨੇ ਕੀਸੀਸੀ-ਟੀਵੀ ਨੂੰ ਕਿਹਾ ਕਿ ਦੁਪਹਿਰ ਕਰੀਬ 2:50 'ਤੇ ਫੋਨ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਉਸ ਤੋਂ ਕੁਝ ਸਮੇਂ ਬਾਅਦ ਹੀ ਸਕੂਲ 'ਚ ਛੁੱਟੀ ਹੋਣੀ ਸੀ।

ਪੁਲਸ ਨੇ ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਦੱਸੀ ਪਰ ਕਿਹਾ ਕਿ ਇਕ 15 ਸਾਲਾ ਬੱਚੇ ਦੀ ਮੌਤ ਹੋ ਗਈ ਤੇ ਉਹ ਸਕੂਲ ਦਾ ਵਿਦਿਆਰਥੀ ਨਹੀਂ ਸੀ। ਉਨ੍ਹਾਂ ਦੱਸਿਆ ਕਿ 16 ਤੋਂ 18 ਸਾਲ ਦੀਆਂ ਦੋ ਵਿਦਿਆਰਥਣਾਂ ਜ਼ਖਮੀ ਹੋਈਆਂ ਹਨ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਤਪਾਲ 'ਚ ਦਾਖਲ ਕਰਵਾਇਆ ਗਿਆ ਹੈ। ਸਕੂਲ ਨੂੰ ਬਾਅਦ 'ਚ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਅੰਦਰ ਹੀ ਰੋਕ ਕੇ ਰੱਖਿਆ ਗਿਆ ਅਤੇ ਪੁਲਸ ਦੀ ਜਾਂਚ ਜਾਰੀ ਰਹੀ।