ਵੱਡੀ ਖ਼ਬਰ : ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 24 ਕੈਰੇਟ ਸੋਨੇ ਦੀਆਂ 2 ਚੇਨਾਂ ਬਰਾਮਦ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਡਾਣ 'ਚ ਸਵਾਰ ਯਾਤਰੀ ਕੋਲੋਂ 24 ਕੈਰੇਟ ਸੋਨੇ ਦੀਆਂ 2 ਚੇਨਾਂ ਬਰਾਮਦ ਕੀਤੀਆਂ ਹਨ। ਜਿਨ੍ਹਾਂ ਦਾ ਵਜ਼ਨ 750 ਗ੍ਰਾਮ ਹੈ। ਇਨ੍ਹਾਂ ਦੋਵੇ ਚੇਨਾਂ ਦੀ ਕੀਮਤ 46 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਯਾਤਰੀ ਕੋਲੋਂ ਸੋਨੇ ਦੀਆਂ 2 ਚੇਨਾਂ ਬਰਾਮਦ ਕੀਤੀਆਂ ਹਨ। ਉਹ ਯਾਤਰੀ ਸ਼ਾਰਜਾਹ ਤੋਂ ਇੰਡੀਗੋ ਫਲਾਈਟ ਰਾਹੀਂ ਆਇਆ ਸੀ। ਉਸ ਦੀ ਤਲਾਸ਼ੀ ਲੈਣ 'ਤੇ 46 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ। ਅਧਿਕਾਰੀਆਂ ਵਲੋਂ ਯਾਤਰੀ ਦਾ ਨਾਮ ਤੇ ਪਛਾਣ ਜਾਰੀ ਨਹੀ ਕੀਤੀ ਗਈ। ਫਿਲਹਾਲ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।