ਵੱਡੀ ਖ਼ਬਰ : H3N2 ਵਾਇਰਸ ਨਾਲ ਹੋਈ 2 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : H3N2 ਵਾਇਰਸ ਕਾਰਨ ਹੁਣ ਤੱਕ ਦੇਸ਼ ਭਰ 'ਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਇੱਕ ਮੌਤ ਕਰਨਾਟਕ ਤੇ ਦੂਜੀ ਹਰਿਆਣਾ 'ਚ ਹੋਈ ਹੈ। ਦੇਸ਼ 'ਚ ਹੁਣ ਤੱਕ H3N2 ਵਾਇਰਸ ਦੇ ਕੁੱਲ 100 ਮਾਮਲੇ ਤੇ H1N1 ਦੇ 10 ਮਾਮਲੇ ਸਾਹਮਣੇ ਆਏ ਹਨ ।ਕਰਨਾਟਕ ਦੇ ਸਿਹਤ ਮੰਤਰੀ ਨੇ ਕਿਹਾ ਕਿ ਰਾਜ ਵਿੱਚ H3N2 ਵਾਇਰਸ ਦੀ ਲਾਗ ਤੋਂ ਘਬਰਾਉਣ ਦੀ ਲੋੜ ਨਹੀ ਹੈ। ਉਨ੍ਹਾਂ ਨੇ ਕਿਹਾ ਲੋਕਾਂ ਨੂੰ ਸਾਵਧਾਨ ਕਰਨ ਲਈ ਜਲਦ ਨਿਰਦੇਸ਼ ਜਾਰੀ ਕੀਤੇ ਜਾਣਗੇ। ਸਿਹਤ ਮੰਤਰੀ ਨੇ ਕਿਹਾ ਰਾਜ 'ਚ 26 ਲੋਕਾਂ ਨੇ H3N2 ਸਕਾਰਾਤਮਕ ਟੈਸਟ ਕੀਤਾ ਸੀ ਤੇ ਇਨ੍ਹਾਂ ਵਿੱਚੋ 2 ਮਾਮਲੇ ਬੰਗਲੁਰੂ ਦੇ ਸਨ। ਦੱਸਿਆ ਜਾ ਰਿਹਾ H3N2 ਵਾਇਰਸ ਤੋਂ ਜ਼ਿਆਦਾ ਖ਼ਤਰਾ ਬੱਚਿਆਂ ਨੂੰ ਹੁੰਦਾ ਹੈ। CMR ਦੇ ਵਿਗਿਆਨੀਆਂ ਨੇ ਕਿਹਾ ਕਿ H3N2 ਵਾਇਰਸ ਜੋ ਕਿ ਪਿਛਲੇ 3 ਮਹੀਨਿਆਂ ਤੋਂ ਵਿਆਪਕ ਤੋਰ 'ਤੇ ਫੈਲਿਆ ਹੋਇਆ ਹੈ ।