ਵੱਡੀ ਖ਼ਬਰ : ਕੁੜੀਆਂ ਨੂੰ ਦੇਹ ਵਾਪਰ ਦੇ ਧੰਦੇ ਲਈ ਮਜ਼ਬੂਰ ਕਰਨ ਵਾਲੇ 4 ਵਿਅਕਤੀ ਗ੍ਰਿਫ਼ਤਾਰ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਹੋਟਲ ਵਿੱਚ ਕੁੜੀਆਂ ਨੂੰ ਦੇਹ ਵਾਪਰ ਲਈ ਮਜ਼ਬੂਰ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 4 ਵਿਕਅਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਉਕਤ ਨੌਜਵਾਨ ਮਿਲ ਕੇ ਦੇਹ ਵਾਪਰ ਦਾ ਕੰਮ ਕਰਦੇ ਹਨ ਤੇ ਕੁੜੀ ਦੇ ਇਨਕਾਰ ਕਰਨ ਤੇ ਉਸ ਨਾਲ ਜ਼ਬਰਦਸਤੀ ਵੀ ਕਰਦੇ ਸਨ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਜਦੋ ਹੋਟਲ 'ਚ ਛਾਪਾ ਮਾਰਿਆ ਤਾਂ ਹੋਟਲ ਮੈਨੇਜਰ ਮੋਹਿਤ ,ਮਨਪ੍ਰੀਤ ਸਿੰਘ, ਰਾਮੇਆਣਾ ਤੇ ਧਰਮਪਾਲ ਸਿੰਘ ਨੂੰ ਕਾਬੂ ਕਰ ਲਿਆ। ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਦਿਨੀਂ ਉਸ ਦੇ ਮੋਬਾਈਲ 'ਤੇ ਕੁੜੀ ਨੇ ਫੋਨ ਕਰ ਕਿਹਾ ਕੁਝ ਮੁੰਡੇ ਉਸ ਨੂੰ ਹੋਟਲ 'ਚ ਲੈ ਗਏ ਹਨ । ਹੁਣ ਉਕਤ ਲੋਕ ਉਸ ਨਾਲ ਕੁੱਟਮਾਰ ਕਰਕੇ ਦੇਹ ਵਪਾਰ ਦਾ ਧੰਦਾ ਕਰਨ ਲਈ ਮਜ਼ਬੂਰ ਰਹੇ ਹਨ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।