ਵੱਡੀ ਖ਼ਬਰ : ਖੇਡਦੇ ਹੋਏ ਬੋਰਵੈਲ ‘ਚ ਡਿੱਗਿਆ 4 ਸਾਲਾ ਮਾਸੂਮ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 4 ਸਾਲ ਦਾ ਬੱਚਾ ਖੇਡਦੇ ਹੋਏ ਇੱਕ ਬੋਰਵੈਲ ਵਿੱਚ ਡਿੱਗ ਗਿਆ। ਜਿਸ ਨੂੰ ਬਚਾਉਣ ਲਈ NDRF ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਕੰਮ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਹਾਪੁੜ ਦੇ ਕੋਲ ਮੁਹੱਲਾ ਕੋਟਲਾ ਸਾਦਾਤ 'ਚ 4 ਸਾਲ ਦਾ ਮਾਸੂਮ ਮਾਵੀਆ ਖੇਡਦੇ ਹੋਏ ਇੱਕ ਖੁਲ੍ਹੇ ਬੋਰਵੈਲ 'ਚ ਡਿਗ ਗਿਆ। ਇਸ ਬਾਰੇ ਜਾਣਕਾਰੀ ਮਿਲਣ 'ਤੇ ਪਰਿਵਾਰਿਕ ਮੈਬਰਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਤੇ ਪ੍ਰਸ਼ਾਸਨ ਵਲੋਂ NDRF ਦੀ ਟੀਮ ਨਾਲ ਮਿਲ ਕੇ ਬਚਾਅ ਕੰਮ ਸ਼ੁਰੂ ਕਰ ਕੀਤਾ ਗਿਆ । ਬੋਰਵੈਲ 'ਚ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇ ।