ਵੱਡੀ ਖ਼ਬਰ : ਇਕੋ ਪਰਿਵਾਰ ਦੇ 5 ਜੀਆਂ ਨੇ ਨਿਗਲਿਆ ਜ਼ਹਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇਕੋ ਪਰਿਵਾਰ ਦੇ 5 ਜੀਆਂ ਨੇ ਜ਼ਹਿਰ ਖਾ ਲਿਆ। ਦੱਸਿਆ ਜਾ ਰਿਹਾ ਪੀੜਤ ਪਰਿਵਾਰ ਪਿੰਡ ਸੰਗਤਪੁਰ ਰਹਿਣ ਵਾਲਾ ਹੈ। ਪੀੜਤ ਪਰਿਵਾਰ ਟਰੈਵਲ ਏਜੰਟ ਦਾ ਕੰਮ ਕਰਦਾ ਹੈ ,ਹਾਲਾਂਕਿ ਸਭ ਨੂੰ ਹੁਣ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ,ਜਦਕਿ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬੱਚੇ ਨੇ ਦੱਸਿਆ ਕਿ ਦੇਰ ਰਾਤ ਪੁਲਿਸ ਉਨ੍ਹਾਂ ਦੇ ਘਰ ਆਈ ਸੀ ।ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਸਾਰਿਆਂ ਨੂੰ ਜ਼ਹਿਰ ਦੇ ਦਿੱਤਾ ।

ਸੂਤਰਾਂ ਅਨੁਸਾਰ ਇਹ ਕਬੂਤਰਬਾਜ਼ੀ ਦਾ ਮਾਮਲਾ ਹੈ। ਪੀੜਤਾਂ ਦੀ ਪਛਾਣ ਹਰਦੀਪ ਸਿੰਘ, ਰੁਚੀ ,ਕੁਲਦੀਪ ਕੌਰ ਤੇ ਉਨ੍ਹਾਂ ਨੇ ਬੱਚੇ ਰੂਹਾਨੀ ਤੇ ਇਹਰਾਨ ਦੇ ਰੂਪ 'ਚ ਹੋਈ ਹੈ ।ਉੱਥੇ ਹੀ ਪੀੜਤ ਕੁਲਦੀਪ ਕੌਰ ਨੇ ਦੋਸ਼ ਲਗਾਏ ਕਿ ਉਸ ਦੇ ਮੁੰਡੇ ਨੇ ਕੁਝ ਦੋਸਤਾਂ ਨੂੰ ਪੈਸੇ ਦਿੱਤੇ ਸਨ, ਜੋ ਇੱਕ ਬੈਂਕ 'ਚ ਟਰਾਂਸਫਰ ਕਰਵਾਉਣੇ ਸਨ ,ਉਹ ਉਸ ਨੇ ਕਰ ਦਿੱਤੇ ਸਨ ਪਰ ਫਿਰ ਵੀ ਉਸ ਦੇ ਦੋਸਤ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..