ਵੱਡੀ ਖ਼ਬਰ : ਅਮਰੀਕੀ ਸਰਹੱਦ ਪਾਰ ਕਰਦੇ 5 ਵਿਅਕਤੀ ਗ੍ਰਿਫ਼ਤਾਰ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਕੈਨੇਡਾ ਤੋਂ ਕਿਸ਼ਤੀ ਰਾਹੀਂ ਗੈਰ -ਕਾਨੂੰਨੀ ਤੰਗ ਨਾਲ ਦੇਸ਼ ਵਿੱਚ ਆ ਰਹੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ 'ਚ 2 ਭਾਰਤੀ ਨਾਗਰਿਕ ਸ਼ਾਮਲ ਹਨ । ਅਧਿਕਾਰੀਆਂ ਨੇ ਬਿਆਨ 'ਚ ਕਿਹਾ ਕਿ ਯੂਐਸ ਬਾਰਡਰ ਪੈਟਰੋਲ ਏਜੰਟਾਂ ਨੇ ਅਮਰੀਕੀ ਰਾਜ ਮਿਸ਼ੀਗਨ ਵਿੱਚ ਅਲਗੋਨਾਕ ਕੋਲ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ ।ਪੁੱਛਗਿੱਛ 'ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕਿਸ਼ਤੀ ਰਾਹੀਂ ਕੈਨੇਡਾ ਤੋਂ ਸਰਹੱਦ ਪਾਰ ਕਰਕੇ ਆਏ ਸਨ। ਉਹ ਕਿਸ਼ਤੀ ਤੋਂ ਬਾਹਰ ਨਿਕਲਦੇ ਸਮੇ ਦਰਿਆ 'ਚ ਡਿੱਗ ਗਏ ਸਨ ।ਫਿਲਹਾਲ ਸਥਾਨਕ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।