ਵੱਡੀ ਖ਼ਬਰ : 5 ਅੱਤਵਾਦੀ ਹਥਿਆਰਾਂ ਸਮੇਤ ਗ੍ਰਿਫ਼ਤਾਰ , ਕਰ ਰਹੇ ਸੀ ਵੱਡੇ ਧਮਾਕੇ ਦੀ ਸਾਜਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੈਗਲੁਰੂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੇਂਦਰੀ ਅਪਰਾਧ ਸ਼ਾਖਾ ਵਲੋਂ 5 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਦੀ ਪਛਾਣ ਸਈਦ, ਉਮਰ, ਜਾਨੀਦ, ਮੁਦਾਸਿਰ ਤੇ ਜ਼ਾਹਿਦ ਦੇ ਰੂਪ 'ਚ ਹੋਈ ਹੈ। ਇਨ੍ਹਾਂ ਅੱਤਵਾਦੀਆਂ ਕੋਲੋਂ CCB ਨੇ ਵੱਡੀ ਗਿਣਤੀ 'ਚ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਸਾਰੇ ਅੱਤਵਾਦੀਆਂ ਨੇ ਬੈਗਲੁਰੂ 'ਚ ਧਮਾਕਾ ਕਰਨ ਦੀ ਸਾਜਿਸ਼ ਬਣਾਈ ਸੀ। CCB ਅਧਿਕਾਰੀ ਨੇ ਕਿਹਾ ਕਿ ਇਹ ਸਾਰੇ ਸਾਲ 2017 ਦੇ 1 ਕਤਲ ਮਾਮਲੇ 'ਚ ਦੋਸ਼ੀ ਹਨ ਤੇ ਪਰਾਪਨਾ ਅਗ੍ਰਹਾਰਾ ਕੇਂਦਰੀ ਜੇਲ੍ਹ 'ਚ ਰਹਿੰਦੇ ਹੋਏ ਅੱਤਵਾਦੀਆਂ ਦੇ ਸੰਪਰਕ 'ਚ ਆਏ ਸਨ। CCB ਟੀਮ ਵਲੋਂ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਵੀ ਜ਼ਬਤ ਕੀਤੇ ਗਏ ਹਨ । ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਚਾਰ ਵਾਕੀ ਟਾਕਿਜ਼ , 7 ਦੇਸੀ ਪਿਸਤੌਲ, 42 ਜ਼ਿੰਦਾ ਗੋਲੀਆਂ ਤੇ 4 ਗ੍ਰਨੇਡ ਬਰਾਮਦ ਹੋਏ ਹਨ ।