ਵੱਡੀ ਖਬਰ : ਭਿਆਨਕ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਭਿਆਨਕ ਸੜਕ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਾਰ ਤੇ ਟਰੱਕ 'ਚ ਵਾਪਰਿਆ ਹੈ। ਜਿਸ ਕਾਰਨ 6 ਦੀ ਮੌਕੇ 'ਤੇ ਹੀ ਮੌਤ ਹੋ ਗਈ । ਇਸ ਘਟਨਾ ਦੀ ਸੂਚਨਾ ਮੌਕੇ ਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ਾ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਹਾਦਸੇ ਤੋਂ ਬਾਅਦ ਹਾਈਵੇਅ 'ਤੇ ਕਾਫੀ ਸਮੇ ਤੱਕ ਜਾਮ ਲੱਗਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਹਾਦਸੇ ਦੇ ਸ਼ਿਕਾਰ ਲੋਕ ਸਿਰੋਹੀ ਦੇ ਸਰਨੇਸ਼ਵਰ ਮਹਾਦੇਵ ਮੰਦਿਰ ਦੇ ਮੇਲੇ 'ਚ ਗਏ ਸੀ। ਇਹ ਲੋਕ ਆਪਣੇ ਘਰ ਵਾਪਿਸ ਜਾ ਰਹੇ ਸੀ । ਟਰੱਕ ਦੀ ਤੇਜ਼ ਰਫਤਾਰ ਹੋਣ ਕਾਰਨ ਉਹ ਕਾਰ ਨਾਲ ਟਕਰਾ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਨੇ ਮਾਮਲਾਦੀ ਜਾਂਚ ਸ਼ੁਰੂ ਕਰ ਦਿੱਤੀ ਹੈਂ।