ਵੱਡੀ ਖ਼ਬਰ : ਫਾਇਨਾਂਸ ਕੰਪਨੀ ਦੇ 7 ਦੋਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡੇਢ ਲੱਖ ਲਈ ਬਿਆਸ ਦੀ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਨੇ ਰਾਮਾਮੰਡੀ ਦੇ 1 ਵਿਅਕਤੀ ਨੂੰ ਅਗਵਾ ਕਰ ਲਿਆ। ਦੱਸਿਆ ਜਾ ਰਿਹਾ ਪੁਲਿਸ ਨੇ ਡੇਢ ਘੰਟੇ ਅੰਦਰ ਪਿੱਛਾ ਕਰਕੇ 7 ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਦਕਿ ਸਾਜਿਸ਼ ਕਰਨ ਵਾਲਾ ਵਿਅਕਤੀ ਫਾਇਨਾਂਸ ਕੰਪਨੀ ਦਾ ਮਾਲਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ । ਦੋਸ਼ੀਆਂ ਕੋਲੋਂ ਪੁਲਿਸ ਨੂੰ ਤਲਾਸ਼ੀ ਦੌਰਾਨ 1 ਦੇਸੀ ਕੱਟਾ , ਕਿਰਪਾਨ ,ਦਾਤਰ ,1 ਮੋਟਰਸਾਈਕਲ ਕਾਰ ,5 ਮੋਬਾਈਲ ਫੋਨ ਬਰਾਮਦ ਕੀਤੇ ਹਨ । ਦੋਸ਼ੀਆਂ ਦੀ ਪਛਾਣ ਆਕਾਸ਼ਦੀਪ ਸਿੰਘ, ਬਲਜੀਤ ਸਿੰਘ ,ਮਨਪ੍ਰੀਤ ਸਿੰਘ ,ਗੁਰਮੀਤ ਕੌਰ ,ਅੰਮ੍ਰਿਤਪਾਲ ਸਿੰਘ ,ਅਰਸ਼ਦੀਪ ਤੇ ਹਰਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ।

ਜਾਣਕਾਰੀ ਅਨੁਸਾਰ ਧਾਗਾ ਫਾਇਨਾਂਸ ਕੰਪਨੀ ਲੋਕਾਂ ਨੂੰ ਬਿਆਜ 'ਤੇ ਪੈਸੇ ਦਿੰਦੀ ਸੀ ਤੇ ਪੈਸੇ ਨਾ ਦੇਣ ਵਾਲਿਆਂ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਜਾਂਦੀ ਸੀ। ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਮਾਮੰਡੀ ਤੋਂ ਪਿਛਲੇ ਦਿਨੀਂ ਗਣੇਸ਼ ਨਗਰ ਦੀ ਰਹਿਣ ਵਾਲੀ ਹਰਜੀਤ ਕੌਰ ਨੇ ਸੂਚਨਾ ਦਿੱਤੀ ਸੀ ਕਿ ਉਸ ਦੇ ਪਤੀ ਅਮਰੀਕ ਸਿੰਘ ਨੂੰ ਕਾਰ ਤੇ ਮੋਟਰਸਾਈਕਲ ਸਵਾਰ ਨੌਜਵਾਨ ਕੁੱਟਮਾਰ ਕਰਕੇ ਅਗਵਾ ਕਰ ਨਾਲ ਲੈ ਗਏ ਹਨ ।ਜਿਸ ਤੋਂ ਬਾਅਦ ਪੁਲਿਸ ਟੀਮਾਂ ਵਲੋਂ ਮਾਮਲੇ ਦੀ ਜਾਂਚ ਕਰਕੇ 7 ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਅਮਰੀਕ ਸਿੰਘ ਨੂੰ ਇਨ੍ਹਾਂ ਦੇ ਚੁੰਗਲ ਤੋਂ ਛੁਡਵਾਇਆ। ਫਿਲਹਾਲ ਪੁਲਿਸ ਵਲੋਂ ਬਾਕੀ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।