ਵੱਡੀ ਖ਼ਬਰ : ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਏ 7 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤ੍ਰਿਪਰਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 16 ਲੋਕ ਝੁਲਸ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਭਗਵਾਨ ਜਗਨਨਾਥ ਦੀ ਰੱਧ ਯਾਤਰਾ ਦੌਰਾਨ ਕੁਮਾਰਘਾਟ ਇਲਾਕੇ ਵਿਚ ਵਾਪਰੀ ਹੈ । ਇਸ ਦੌਰਾਨ ਭਗਵਾਨ ਬਲਭਦਰ ,ਦੇਵੀ ਸੁਭਦਰਾ ਤੇ ਭਗਵਾਨ ਜਗਨਨਾਥ ਰੱਧ ਯਾਤਰਾ ਦੇ ਕੁਝ ਦਿਨਾਂ ਬਾਅਦ ਆਪਣੇ ਮੁੱਖ ਮੰਦਰ 'ਚ ਪਰਤ ਆਉਂਦੇ ਹਨ। ਅਧਿਕਾਰੀਆਂ ਅਨੁਸਾਰ ਲੋਹੇ ਨਾਲ ਬਣੇ ਹੱਥ ਨੂੰ ਹਜ਼ਾਰਾਂ ਲੋਕ ਖਿੱਚ ਰਹੇ ਸਨ ਕਿ ਅਚਾਨਕ ਓਵਰਡੋਜ਼ ਕੇਬਲ ਦੀ ਲਪੇਟ 'ਚ ਆ ਗਿਆ। ਇਸ ਹਾਦਸੇ ਦੌਰਾਨ 7 ਲੋਕਾਂ ਦੀ ਮੌਤ ਹੋ, ਜਦਕਿ 16 ਲੋਕ ਝੁਲਸ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।