ਵੱਡੀ ਖ਼ਬਰ : ਖੁਦਾਈ ਦੌਰਾਨ ਪਾਰਕਿੰਗ ‘ਚ ਮਿਲਿਆ ਬੰਬ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਸ੍ਰੀ ਦਰਬਾਰ ਸਾਹਿਬ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਦੇ ਸਾਹਮਣੇ ਬਣ ਰਹੀ ਪੰਜ ਮੰਜਿਲਾਂ ਪਾਰਕਿੰਗ ਦੀ ਖੁਦਾਈ ਦੌਰਾਨ ਅਚਾਨਕ ਇੱਕ ਬੰਬ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਅਧਿਕਾਰੀਆਂ ਵਲੋਂ ਬਰਾਮਦ ਹੋਏ ਪੁਰਾਣੇ ਬੰਬ ਨੂੰ ਨਸ਼ਟ ਕਰਨ ਲਈ ਬੰਬ ਰੋਧਕ ਟੀਮ ਨੂੰ ਬੁਲਾਇਆ ਗਿਆ। SP ਵਿਸ਼ਾਲ ਸਿੰਘ ਨੇ ਕਿਹਾ ਕਿ ਬਰਾਮਦ ਕੀਤਾ ਗਿਆ ਬੰਬ ਅੱਤਵਾਦ ਸਮੇ ਦੌਰਾਨ ਦਾ ਹੋ ਸਕਦਾ ਹੈ। ਜਿਸ ਦੀ ਜਾਂਚ ਲਈ ਟੀਮ ਵਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀ ਹੈ ।ਬੰਬ ਮਿਲਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ।

More News

NRI Post
..
NRI Post
..
NRI Post
..