Big News : ASI ਤੋਂ ਦੁਖੀ ਨੌਜਵਾਨ ਨੇ ਲਾਈਵ ਹੋ ਕੇ ਗੱਡੀ ‘ਚ ਖ਼ੁਦ ਨੂੰ ਮਾਰੀ ਗੋਲ਼ੀ

by jaskamal

 ਨਿਊਜ਼ ਡੈਸਕ : ਪੰਜਾਬ ਵਿਚ ਲਗਾਤਾਰ ਕਲਿਆਮ ਤੇ ਖੁਦਕੁਸ਼ੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਹੀ ਖਬਰ ਲੁਧਿਆਣਾ ਤੋਂ ਸ਼ਹੀਦ ਬਾਬਾ ਦੀਪ ਸਿੰਘ ਨਗਰ ਤੋਂ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਨੇ ਇਕ ਏਐੱਸਆਈ ਤੋਂ ਦੁਖ਼ੀ ਹੋ ਕੇ ਲਾਈਵ ਹੋ ਕੇ ਵੀਡੀਓ ਬਣਾਉਣ ਮਗਰੋਂ ਗੱਡੀ 'ਚ ਖ਼ੁਦ ਨੂੰ ਗੋਲੀ ਮਾਰ ਲਈ ਹੈ। ਉਕਤ ਨੌਜਵਾਨ ਦੀ ਪਛਾਣ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ (31) ਵਜੋਂ ਹੋਈ ਹੈ। ਵੀਡੀਓ 'ਚ ਨੌਜਵਾਨ ਜ਼ਿਕਰ ਕਰ ਰਿਹਾ ਹੈ ਕਿ ਉਸ ਦੇ ਇਸ ਕਦਮ ਲਈ ਸੀ.ਆਈ.ਏ. ਦਾ ਏ.ਐਸ.ਆਈ ਜ਼ਿੰਮੇਵਾਰ ਹੈ ਜੋ ਕਿ ਧੂਰੀ ਤੋਂ ਹੈ।

ਫਿਲਹਾਲ ਨੌਜਵਾਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮੁਲਾਜ਼ਮਾਂ ਵੱਲੋਂ ਇਸ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਤੇ ਨਾ ਹੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਨੌਜਵਾਨ ਨੇ ਏਐੱਸਆਈ ਤੋਂ ਕਿਸ ਗੱਲੋਂ ਦੁਖੀ ਹੋ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

More News

NRI Post
..
NRI Post
..
NRI Post
..